JALANDHAR WEATHER

ਪ੍ਰਧਾਨ ਮੰਤਰੀ ਨੇ ਇੰਫ਼ਾਲ ਵਿਖੇ 1200 ਕਰੋੜ ਰੁਪਏ ਤੋਂ ਵੱਧ ਦੇ ਪ੍ਰਾਜੈਕਟਾਂ ਦਾ ਕੀਤਾ ਉਦਘਾਟਨ

ਇੰਫ਼ਾਲ, 13 ਸਤੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਫਾਲ ਵਿਖੇ 1,200 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਨ੍ਹਾਂ ਵਿਚ ਮੰਤਰੀਪੁਖਰੀ ਵਿਖੇ ਸਿਵਲ ਸਕੱਤਰੇਤ, ਮੰਤਰੀਪੁਖਰੀ ਵਿਖੇ ਆਈ.ਟੀ. ਐਸਈਜ਼ੈਡ ਇਮਾਰਤ ਅਤੇ ਨਵਾਂ ਪੁਲਿਸ ਹੈੱਡਕੁਆਰਟਰ, ਦਿੱਲੀ ਅਤੇ ਕੋਲਕਾਤਾ ਵਿਖੇ ਮਣੀਪੁਰ ਭਵਨ ਅਤੇ 4 ਜ਼ਿਲ੍ਹਿਆਂ ਵਿਚ ਇਮਾ ਮਾਰਕੀਟ, ਜੋ ਕਿ ਔਰਤਾਂ ਲਈ ਵਿਲੱਖਣ ਬਾਜ਼ਾਰ ਹੈ ਸ਼ਾਮਿਲ ਹਨ।

ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਫਾਲ ਵਿਚ ਨਸਲੀ ਹਿੰਸਾ ਕਾਰਨ ਵਿਸਥਾਪਿਤ ਲੋਕਾਂ ਨਾਲ ਗੱਲਬਾਤ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਮੋਦੀ ਨੇ ਇੰਫਾਲ ਦੇ ਇਤਿਹਾਸਕ ਕਾਂਗਲਾ ਕਿਲ੍ਹਾ ਕੰਪਲੈਕਸ ਵਿਖੇ ਵਿਸਥਾਪਿਤ ਲੋਕਾਂ ਦੇ ਪਰਿਵਾਰਾਂ ਦੀਆਂ ਚਿੰਤਾਵਾਂ ਸੁਣੀਆਂ ਅਤੇ ਉਨ੍ਹਾਂ ਨੂੰ ਰਾਜ ਵਿਚ ਸ਼ਾਂਤੀ ਅਤੇ ਆਮ ਸਥਿਤੀ ਬਹਾਲ ਕਰਨ ਲਈ ਕੇਂਦਰ ਦੀ ਵਚਨਬੱਧਤਾ ਦਾ ਭਰੋਸਾ ਦਿੱਤਾ।

ਅਧਿਕਾਰੀਆਂ ਨੇ ਕਿਹਾ ਕਿ ਦਿਨ ਪਹਿਲਾਂ, ਪ੍ਰਧਾਨ ਮੰਤਰੀ ਨੇ ਚੁਰਾਚੰਦਪੁਰ ਦੇ ਸ਼ਾਂਤੀ ਮੈਦਾਨ ਵਿਚ ਅੰਦਰੂਨੀ ਤੌਰ ’ਤੇ ਵਿਸਥਾਪਿਤ ਵਿਅਕਤੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਮੈਂ ਇਕ ਰਾਹਤ ਕੈਂਪ ਵਿੱਚ ਪ੍ਰਭਾਵਿਤ ਲੋਕਾਂ ਨੂੰ ਮਿਲਿਆ ਸੀ। ਉਨ੍ਹਾਂ ਨੂੰ ਮਿਲਣ ਤੋਂ ਬਾਅਦ ਮੈਂ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਮਨੀਪੁਰ ਵਿਚ ਉਮੀਦ ਅਤੇ ਵਿਸ਼ਵਾਸ ਦੀ ਇਕ ਨਵੀਂ ਸਵੇਰ ਉੱਠ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ