ਮਹਿਲਾ ਸਿਪਾਹੀ ਦੀ ਵਰਦੀ ਨੂੰ ਹੱਥ ਪਾਉਣ ਵਾਲੀ ਮਹਿਲਾ ਵਿਰੁੱਧ ਮਾਮਲਾ ਦਰਜ
ਅੰਮ੍ਰਿਤਸਰ, 13 ਸਤੰਬਰ (ਗਗਨਦੀਪ ਸ਼ਰਮਾ)- ਜ਼ਿਲ੍ਹਾ ਕਚਿਹਰੀਆਂ 'ਚ ਮਹਿਲਾ ਸਿਪਾਹੀ ਦੀ ਵਰਦੀ ਨੂੰ ਹੱਥ ਪਾਉਣ ਵਾਲੀ ਮਹਿਲਾ ਵਿਰੁੱਧ ਸਿਵਲ ਲਾਈਨ ਪੁਲਿਸ ਥਾਣੇ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਸ ਦੀ ਪਹਿਚਾਣ ਦਲਜੀਤ ਕੌਰ ਪਤਨੀ ਦਿਲਦਾਰ ਸਿੰਘ ਵਾਸੀ ਗੁਰੂ ਨਾਨਕ ਪੁਰਾ, ਕੋਟ ਖਾਲਸਾ ਵਜੋਂ ਦੱਸੀ ਗਈ ਹੈ। ਸੀਨੀਅਰ ਸਿਪਾਹੀ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਕਤ ਮਹਿਲਾ ਵਲੋਂ ਡਿਊਟੀ ਵਿਚ ਵਿਗਣ ਪਾ ਕੇ ਨਾ ਕੇਵਲ ਉਸ ਦੇ ਨਾਲ ਬਹਿਸਬਾਜ਼ੀ ਕੀਤੀ ਗਈ, ਬਲਕਿ ਉਸਦੀ ਵਰਦੀ ਨੂੰ ਹੱਥ ਪਾ ਕੇ ਨੇਮ ਪਲੇਟ ਤੋੜੀ ਅਤੇ ਠੁੱਡੇ ਵੀ ਮਾਰੇ।