JALANDHAR WEATHER

100 ਕਿਲੋਮੀਟਰ ਦੂਰੋਂ ਨੌਜਵਾਨ 25 ਟਰਾਲੀਆਂ ਮਿੱਟੀ ਤੇ 15 ਹਜ਼ਾਰ ਤੋੜੇ ਲੈ ਕੇ ਪੁੱਜੇ ਪਿੰਡ ਮਰੜ

ਹਰੀਕੇ ਪੱਤਣ, 5 ਸਤੰਬਰ (ਸੰਜੀਵ ਕੁੰਦਰਾ)-ਹੜ੍ਹਾਂ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਭਾਰੀ ਤਬਾਹੀ ਮਚਾਈ ਹੈ। ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ, ਜਿਥੇ ਹੜ੍ਹਾਂ ਨੇ ਕਿਸਾਨਾਂ ਦੇ ਘਰ ਅਤੇ ਹਜ਼ਾਰਾਂ ਏਕੜ ਫਸਲ ਤਹਿਸ-ਨਹਿਸ ਕਰ ਦਿੱਤੀ, ਉਥੇ ਹੀ ਅਨੇਕਾਂ ਜਗ੍ਹਾ ਜ਼ਮੀਨ ਨੂੰ ਵੱਡਾ ਖੋਰਾ ਲਾ ਕੇ ਦਰਿਆ ਆਪਣੇ ਨਾਲ ਹੀ ਵਹਾਅ ਕੇ ਲੈ ਗਿਆ। ਬਿਆਸ ਦਰਿਆ ਦੇ ਐਨ ਕਿਨਾਰੇ ਪੈਂਦੇ ਪਿੰਡ ਮਰੜ ਨੂੰ ਵੀ ਦਰਿਆ ਦੇ ਤੇਜ਼ ਵਹਾਅ ਨੇ ਢਾਹ ਲਾ ਦਿੱਤੀ, ਜਿਸ ਕਾਰਨ ਦਰਿਆ ਦਾ ਪਾਣੀ ਘਰਾਂ ਦੇ ਕੋਲ ਤੱਕ ਹੀ ਪਹੁੰਚ ਗਿਆ, ਜਿਸ ਕਾਰਨ ਪੂਰੇ ਪਿੰਡ ਨੂੰ ਖ਼ਤਰਾ ਪੈਦਾ ਹੋ ਗਿਆ। ਇਸ ਨੂੰ ਦੇਖਦਿਆਂ ਪਿੰਡ ਦੇ ਸਰਪੰਚ ਮੇਜਰ ਸਿੰਘ ਉਰਫ ਬੋਹੜ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਸੋਸ਼ਲ ਮੀਡੀਆ ਉਤੇ ਲਾਈਵ ਹੋ ਕੇ ਮਦਦ ਦਾ ਹੋਕਾ ਦਿੱਤਾ ਕਿ ਸੰਗਤਾਂ ਤੁਰੰਤ ਪਿੰਡ ਮਰੜ ਪਹੁੰਚਣ ਤਾਂ ਜੋ ਪਿੰਡ ਨੂੰ ਬਚਾਇਆ ਜਾ ਸਕੇ। ਜਿਥੇ ਨੇੜਲੇ ਇਲਾਕੇ ਦੀਆਂ ਸੰਗਤਾਂ ਮੌਕੇ ਉਤੇ ਪੁੱਜੀਆਂ ਅਤੇ ਕੰਮ ਸ਼ੁਰੂ ਕਰ ਦਿੱਤਾ।

ਇਸ ਢਾਹ ਨੂੰ ਰੋਕਣ ਲਈ ਮਿੱਟੀ ਦੀ ਬਹੁਤ ਲੋੜ ਸੀ, ਜਿਸ ਨੂੰ ਦੇਖਦਿਆਂ ਪਿੰਡ ਮਰੜ ਤੋਂ 100 ਕਿਲੋਮੀਟਰ ਦੀ ਦੂਰੀ ਉਤੇ ਸਥਿਤ ਪਿੰਡ ਭਗਤਾ ਭਾਈ ਕਾ ਦੇ ਨੌਜਵਾਨ ਮਿੱਟੀ ਦੇ 25 ਟਰਾਲੇ ਅਤੇ 15 ਹਜ਼ਾਰ ਖਾਲੀ ਤੋੜੇ ਲੈ ਕੇ ਪਿੰਡ ਮਰੜ ਪੁੱਜੇ ਅਤੇ ਲੱਗ ਰਹੀ ਢਾਹ ਨੂੰ ਰੋਕਣ ਲਈ ਚੱਲ ਰਹੇ ਕੰਮ ਵਿਚ ਆਪਣਾ ਯੋਗਦਾਨ ਪਾਇਆ। ਇਸ ਮੌਕੇ ਸਰਪੰਚ ਮੇਜਰ ਸਿੰਘ ਉਰਫ ਬੋਹੜ ਸਿੰਘ ਅਤੇ ਮਹਾਬੀਰ ਸਿੰਘ ਮਰੜ, ਨਿਸ਼ਾਨ ਸਿੰਘ ਅਤੇ ਲੱਖਾ ਸਿੰਘ ਨੇ ਭਗਤਾ ਭਾਈ ਕਾ ਦੇ ਸਮੂਹ ਨੌਜਵਾਨਾਂ ਦਾ ਧੰਨਵਾਦ ਕੀਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ