JALANDHAR WEATHER

ਘੱਗਰ ਦਰਿਆ ਵਿਚ ਪਾਣੀ ਦਾ ਵਹਿਣ ਸਥਿਰ- ਖ਼ਤਰਾ ਬਰਕਰਾਰ

ਸਮਾਣਾ, (ਪਟਿਆਲਾ), 5 ਸਤੰਬਰ (ਸਾਹਿਬ ਸਿੰਘ)- ਪੰਜਾਬ ਅਤੇ ਹਰਿਆਣਾ ਦੀ ਹੱਦ ਨੇੜਿਓਂ ਲੰਘਦੇ ਘੱਗਰ ਦਰਿਆ ਦੇ ਹੜ੍ਹਾਂ ਦਾ ਖ਼ਤਰਾ ਅਜੇ ਵੀ ਬਰਕਰਾਰ ਹੈ। ਪਿੰਡ ਹਰਚੰਦਪੁਰਾ ਨੇੜੇ ਕਮਜ਼ੋਰ ਹੋਏ ਘੱਗਰ ਦੇ ਬੰਨ੍ਹ ਨੂੰ ਪ੍ਰਸ਼ਾਸਨ ਨੇ ਫੌਜ ਦੀ ਮਦਦ ਨਾਲ ਮਜ਼ਬੂਤ ਕਰ ਦਿੱਤਾ ਗਿਆ ਹੈ। ਘੱਗਰ ਪੁਲ ਹਰਚੰਦਪੁਰਾ ’ਤੇ ਡਿਊਟੀ ਅਫ਼ਸਰ ਕਮ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਸਮਾਣਾ ਗੁਰਮੀਤ ਸਿੰਘ ਅਤੇ ਪੰਚਾਇਤ ਅਫ਼ਸਰ ਜਤਿੰਦਰ ਸਿੰਘ ਨੇ ਦੱਸਿਆ ਕਿ ਰਾਤ ਭਰ ਘੱਗਰ ਦਰਿਆ ਵਿਚ ਮਾਮੂਲੀ ਅਜਿਹਾ ਚੜ੍ਹਾਅ ਨੋਟ ਕੀਤਾ ਗਿਆ ਹੈ। ਅਜੇ ਤੱਕ ਪੰਜਾਬ ਵਾਲੇ ਪਾਸੇ ਘੱਗਰ ਸੁਰੱਖਿਅਤ ਹੈ। ਪ੍ਰਸ਼ਾਸਨ ਨੇ ਘੱਗਰ ਨਾਲ ਲੱਗਦੇ ਦਰਜਨਾਂ ਪਿੰਡਾਂ ਦੇ ਵਸਨੀਕਾਂ ਨੂੰ ਪਹਿਲਾਂ ਹੀ ਸੁਰੱਖਿਅਤ ਥਾਵਾਂ ’ਤੇ ਜਾਣ ਲਈ ਕਹਿ ਦਿੱਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਸ਼ਾਸਨ ਪੂਰੀ ਤਰ੍ਹਾਂ ਮੂਸਤੈਦ ਹੈ। ਅਧਿਕਾਰੀਆਂ ਨੇ ਆਸ ਪ੍ਰਗਟ ਕੀਤੀ ਹੈ ਕਿ ਘੱਗਰ ਵਿਚ ਆਇਆ ਹੜ੍ਹ ਸੁਖ ਸ਼ਾਂਤੀ ਨਾਲ ਲੰਘ ਜਾਏਗਾ। ਦੂਜੇ ਪਾਸੇ ਘੱਗਰ ਦਰਿਆ ਦੇ ਸੰਭਾਵੀ ਹੜ੍ਹਾਂ ਕਾਰਨ ਲੋਕਾਂ ਵਿਚ ਸਹਿਮ ਅਤੇ ਡਰ ਬਰਕਰਾਰ ਹੈ। ਇਲਾਕੇ ਵਿਚ ਕੱਲ੍ਹ ਸ਼ਾਮ ਤੋਂ ਮੀਂਹ ਬੰਦ ਹੈ ਅਤੇ ਹੁਣ ਤੇਜ਼ ਧੁੱਪ ਨਿਕਲੀ ਹੋਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ