JALANDHAR WEATHER

ਕੀ ਸਰਦਾਰ ਜੀ-3 ਵਾਂਗ 'ਚੱਲ ਮੇਰਾ ਪੁੱਤ-4' ਵੀ ਭਾਰਤ 'ਚ ਨਹੀਂ ਹੋਵੇਗੀ ਰਿਲੀਜ਼ ?

ਮੋਹਾਲੀ, 23 ਜੁਲਾਈ- ਦਿਲਜੀਤ ਤੋਂ ਬਾਅਦ ਅਮਰਿੰਦਰ ਗਿੱਲ ਦੀ ਫਿਲਮ ‘ਚ ਅੜਿੱਕਾ ਪੈਂਦਾ ਨਜ਼ਰ ਆ ਰਿਹਾ ਹੈ। ਫਿਲਮ ‘ਚੱਲ ਮੇਰਾ ਪੁੱਤ-4’ ਨੂੰ ਲੈ ਕੇ ਸਸਪੈਂਸ ਹੈ। ਫਿਲਮ ਨੂੰ ਸੈਂਸਰ ਬੋਰਡ ਨੇ ਅਜੇ ਤੱਕ ਮਨਜ਼ੂਰੀ ਨਹੀਂ ਦਿੱਤੀ। ਇਹ ਫਿਲਮ 1 ਅਗਸਤ ਨੂੰ WORLDWIDE ਰਿਲੀਜ਼ ਹੋਣੀ ਹੈ। ਫਿਲਮ ‘ਚ ਕਈ ਪਾਕਿਸਤਾਨੀ ਕਲਾਕਾਰਾਂ ਦੇ ਕੰਮ ਕਰਨ ਦੀ ਚਰਚਾ ਹੈ।
ਇਸ ਤੋਂ ਪਹਿਲਾਂ ਵੀ ਫਿਲਮ ਦੇ 3 ਸੀਕੁਅਲ ਆਏ ਹਨ। ਜਿਨ੍ਹਾਂ ‘ਚ ਕਈ ਪਾਕਿਸਤਾਨੀ ਅਦਾਕਾਰਾਂ ਨੇ ਕੰਮ ਕੀਤਾ ਹੈ। RHYTHM BOYS ਨੇ ਆਪਣੇ ਸੋਸ਼ਲ ਮੀਡੀਆ ‘ਤੇ ਅਕਾਊਂਟ 'ਤੇ behind the scenes ਦੀ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਪਾਕਿਸਾਤਨੀ ਅਦਾਕਾਰ ਨਾਸਿਰ ਚਿਨਿਓਟੀ ਅਤੇ ਅਕਰਮ ਉਦਾਸ ਦਿਖ ਰਹੇ ਹਨ। ਨਾਲ ਹੀ ਮੇਕਰਜ਼ ਨੇ ਜਿਹੜੇ ਪੋਸਟਰ ਸ਼ੇਅਰ ਕੀਤੇ ਹਨ ਉਨ੍ਹਾਂ ‘ਚ ਵੀ ਇਹ ਦੋਵੇਂ ਹਨ। ਦੱਸ ਦੇਈਏ ਕਿ ਜਿਸ ਵੇਲੇ ਮਾਰਚ-ਅਪ੍ਰੈਲ ‘ਚ ਫਿਲਮ ਦੀ ਸ਼ੂਟਿੰਗ ਹੋ ਰਹੀ ਸੀ, ਉਦੋਂ ਫਿਲਮ ਦੇ ਕਈ ਕਲਾਕਾਰਾਂ ਨੇ ਸੈੱਟ ਤੋਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ ਸਨ। ਉਨ੍ਹਾਂ ਤਸਵੀਰਾਂ ਅਤੇ ਵੀਡੀਓਜ਼ ‘ਚ ਇਫ਼ਤਿਖ਼ਾਰ ਠਾਕੁਰ ਵੀ ਸਨ। ਦੱਸ ਦੇਈਏ ਕਿ ਭਾਰਤ ਖਿਲਾਫ ਦਿੱਤੇ ਬਿਆਨਾਂ ਕਰਕੇ ਇਫ਼ਤਿਖ਼ਾਰ ਠਾਕੁਰ ਦਾ ਵਿਰੋਧ ਹੋ ਰਿਹਾ ਹੈ। ਹਾਲਾਂਕਿ ਕਿਸੇ ਆਫੀਸ਼ੀਅਲ ਪੋਸਟਰ ‘ਚ ਇਫ਼ਤਿਖ਼ਾਰ ਠਾਕੁਰ ਨਹੀਂ ਹੈ।
ਪਰ ਖਾਸ ਗੱਲ ਇਹ ਹੈ ਕਿ ਇਫ਼ਤਿਖ਼ਾਰ ਠਾਕੁਰ ਨੇ ਆਪਣੇ ਇੰਸਟਾਗ੍ਰਾਮ ‘ਤੇ ਫਿਲਮ ਦਾ ਪੋਸਟਰ ਜ਼ਰੂਰ ਸ਼ੇਅਰ ਕੀਤਾ ਹੈ, ਜਿਸ ਤੋਂ ਕਿਆਸ ਲਗਾਏ ਜਾ ਰਹੇ ਨੇ ਕਿ ਉਹ ਫਿਲਮ ਦਾ ਹਿੱਸਾ ਹੋਣਗੇ। ਇਸ ਤੋਂ ਇਲਾਵਾ ਅਕਰਮ ਉਦਾਸ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਫਿਲਮ ਦੇ ਪੋਸਟਰ ਤੇ ਪ੍ਰਮੋਸ਼ਨਲ ਵੀਡੀਓ ਸ਼ੇਅਰ ਕੀਤੇ ਹਨ। ਅਤੇ ਲੋਕਾਂ ਨੂੰ ਅਪੀਲ ਕਰ ਰਹੇ ਨੇ ਕਿ ਫਿਲਮ ਦੇਖਣ ਸਿਨੇਮਾ ਘਰਾਂ ‘ਚ ਜਾਣ…

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ