JALANDHAR WEATHER

ਨਿੱਜੀ ਬੱਸ ਨੂੰ 20 ਅਣਪਛਾਤਿਆਂ ਨੇ ਘੇਰ ਕੇ ਡਰਾਈਵਰ ਅਤੇ ਪੁਲਿਸ ਮੁਲਾਜ਼ਮ ਦੀ ਕੀਤੀ ਕੁੱਟ ਮਾਰ

ਦਸੂਹਾ, ਘੋਗਰਾ 24 ਜੁਲਾਈ (ਕੌਸ਼ਲ, ਸਲਾਰੀਆ) - ਇਲਾਕਾ ਦਸੂਹਾ ਵਿਚ ਉਸ ਵੇਲੇ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ, ਜਦੋਂ ਦਸੂਹਾ ਤੋਂ ਤਲਵਾੜਾ ਵੱਲ ਨੂੰ ਜਾਂਦੀ ਰਾਜਧਾਨੀ ਕੰਪਨੀ ਦੀ ਬੱਸ ਨੂੰ ਬੜਲਾ ਮੋੜ ਨੇੜੇ 15 ਤੋਂ 20 ਅਣਪਛਾਤੇ ਬੰਦਿਆਂ ਨੇ ਘੇਰ ਕੇ ਬੱਸ ਚਾਲਕ ਨੂੰ ਬੱਸ ਚੋਂ ਉਤਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਜਾਣਕਾਰੀ ਮੁਤਾਬਿਕ ਬੱਸ ਵਿਚ ਸਵਾਰ ਇਕ ਪੁਲਿਸ ਮੁਲਾਜ਼ਮ ਦੀ ਵੀ ਕੁੱਟਮਾਰ ਕੀਤੀ ਗਈ ਅਤੇ ਵਰਦੀ ਪਾੜੀ ਗਈ। ਇਸ ਮੌਕੇ 'ਤੇ ਕਈ ਸਵਾਰੀਆਂ ਨਾਲ ਵੀ ਧੱਕਾ ਮੁੱਕੀ ਕੀਤੀ ਗਈ । ਜ਼ਿਕਰਯੋਗ ਹੈ ਕਿ ਇਸ ਘਟਨਾ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ । ਲੋਕਾਂ ਵਿਚ ਚਰਚਾ ਹੈ ਕਿ ਇਹ ਘਟਨਾ ਕੋਈ ਲੁੱਟ ਖੋਹ ਦੀ ਵੱਡੀ ਵਾਰਦਾਤ ਹੈ ਜਾਂ ਕੋਈ ਨਿੱਜੀ ਰੰਜਿਸ਼ । ਇੱਥੇ ਦੱਸਣ ਯੋਗ ਹੈ ਕਿ ਇਲਾਕਾ ਦਸੂਹਾ ਵਿਚ ਪੁਲਿਸ ਮੁਲਾਜ਼ਮ 'ਤੇ ਇਹ 48 ਘੰਟੇ ਵਿਚ ਇਹ ਦੂਜੇ ਹਮਲੇ ਦੀ ਘਟਨਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ