JALANDHAR WEATHER

IND vs ENG, 4th Test Day 2 ਮੈਨਚੈਸਟਰ ਟੈਸਟ ਦੇ ਦੂਸਰੇ ਦਿਨ ਇੰਗਲੈਂਡ ਦੀਆਂ 2 ਵਿਕਟਾਂ 'ਤੇ 225 ਦੌੜਾਂ

ਡਕੇਟ-ਕ੍ਰਾਲੀ 'ਚ 166 ਦੌੜਾਂ ਦੀ ਸਾਂਝੇਦਾਰੀ
ਮੈਨਚੈਸਟਰ, 24 ਜੁਲਾਈ (ਏਜੰਸੀ)-ਇੰਗਲੈਂਡ ਮੈਨਚੈਸਟਰ ਟੈਸਟ 'ਚ ਭਾਰਤ ਖਿਲਾਫ਼ ਮਜ਼ਬੂਤ ਸਥਿਤੀ 'ਚ ਹੈ | ਇੰਗਲਿਸ਼ ਟੀਮ ਨੇ ਵੀਰਵਾਰ ਨੂੰ ਮੁਕਾਬਲੇ ਦੇ ਦੂਸਰੇ ਦਿਨ ਖੇਡ ਖਤਮ ਹੋਣ ਤੱਕ ਦੋ ਵਿਕਟਾਂ 'ਤੇ 225 ਦੌੜਾਂ ਬਣਾ ਲਈਆਂ ਹਨ | ਓਲੀ ਪੋਪ 20 ਅਤੇ ਜੋ ਰੂਟ 11 ਦੌੜਾਂ ਨਾਲ ਕ੍ਰੀਜ਼ 'ਤੇ ਡਟੇ ਹੋਏ ਹਨ | ਬੈਨ ਡਕੇਟ ਨੇ 94 ਦੌੜਾਂ ਦੀ ਪਾਰੀ ਖੇਡੀ | ਇਸ ਤੋਂ ਬਾਅਦ ਚੰਗਾ ਸਾਥ ਦਿੰਦਿਆਂ ਜੈਕ ਕ੍ਰਾਲੀ ਨੇ 84 ਦੌੜਾਂ ਬਣਾਈਆਂ | ਦੋਵਾਂ ਨੇ 166 ਦੌੜਾਂ ਦੀ ਸਾਂਝੇਦਾਰੀ ਕੀਤੀ | ਡਕੇਟ ਨੂੰ ਅੰਸ਼ੁਲ ਕੰਬੋਜ ਤੇ ਕ੍ਰਾਲੀ ਨੂੰ ਰਵਿੰਦਰ ਜਡੇਜਾ ਨੇ ਕੈਚ ਆਊਟ ਕਰਵਾਇਆ | ਓਲਡ ਟ੍ਰੈਫਰਡ ਮੈਦਾਨ 'ਤੇ ਭਾਰਤੀ ਟੀਮ ਨੇ ਸਵੇਰੇ 264/4 ਦੇ ਸਕੋਰ ਨਾਲ ਖੇਡਣਾ ਸ਼ੁਰੂ ਕੀਤਾ ਅਤੇ 358 ਦੌੜਾਂ 'ਤੇ ਆਲਆਊਟ ਹੋ ਗਈ | ਰਿਸ਼ਭ ਪੰਤ (54 ਦੌੜਾਂ) ਜ਼ਖਮੀ ਹੋਣ ਦੇ ਬਾਵਜੂਦ ਬੱਲੇਬਾਜ਼ੀ ਕਰਨ ਉਤਰੇ ਤੇ ਅਰਧ ਸੈਂਕੜਾ ਪੂਰਾ ਕੀਤਾ | ਰਿਟਾਇਰਡ ਹਰਟ ਹੋਣ ਦੇ ਬਾਅਦ ਮੁੜ ਖੇਡਣ ਉਤਰੇ ਪੰਤ ਨੇ ਆਪਣੀ ਪਾਰੀ ਨੂੰ 37 ਦੌੜਾਂ ਨਾਲ ਅੱਗੇ ਵਧਾਇਆ | ਪੰਤ ਦੇ ਇਲਾਵਾ ਸਾਈ ਸੁਦਰਸ਼ਨ ਨੇ 61, ਯਸ਼ਸਵੀ ਜਾਇਸਵਾਲ ਨੇ 58 ਦੌੜਾਂ ਤੇ ਸ਼ਾਰਦੁਲ ਠਾਕੁਰ ਨੇ 41 ਦੌੜਾਂ ਬਣਾਈਆਂ | ਰਾਹੁਲ 46 ਤੇ ਠਾਕੁਰ 41 ਦੌੜਾਂ ਬਣਾ ਕੇ ਆਊਟ ਹੋ ਗਏ | ਇੰਗਲੈਂਡ ਵਲੋਂ ਬੇਨ ਸਟੋਕਸ ਨੇ 5 ਵਿਕਟਾਂ ਹਾਸਿਲ ਕੀਤੀਆਂ, ਜਦੋਂ ਕਿ ਜੋਫਰਾ ਅਰਚਰ ਨੇ 3 ਵਿਕਟਾਂ, ਕ੍ਰਿਸ ਵੋਕਸ ਤੇ ਲਿਯਮ ਡਾਸਨ ਨੇ 1-1 ਵਿਕਟ ਹਾਸਿਲ ਕੀਤੀ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ