JALANDHAR WEATHER

ਰੰਗਮੰਚ ਨਿਰਦੇਸ਼ਕ ਰਾਜਿੰਦਰ ਨਾਥ ਨਹੀਂ ਰਹੇ

ਨਵੀਂ ਦਿੱਲੀ, 24 ਜੁਲਾਈ (ਏਜੰਸੀ)- ਰੰਗਮੰਚ ਤੇ ਸ੍ਰੀ ਰਾਮ ਸੈਂਟਰ ਦੇ ਪਹਿਲੇ ਨਿਰਦੇਸ਼ਕ ਰਾਜਿੰਦਰ ਨਾਥ (91) ਦਾ ਵੀਰਵਾਰ ਸਵੇਰੇ ਉਨ੍ਹਾਂ ਦੇ ਨਿਵਾਸ ਵਿਖੇ ਉਮਰ ਦਰਾਜ਼ ਬਿਮਾਰੀਆਂ ਦੇ ਚਲਦਿਆਂ ਦਿਹਾਂਤ ਹੋ ਗਿਆ | ਰੰਗਮੰਚ ਨਿਰਦੇਸ਼ਕ ਤੇ ਲੰਬੇ ਸਮੇਂ ਤੋਂ ਉਨ੍ਹਾਂ ਦੇ ਸਹਿਯੋਗੀ ਰਹੇ ਸੁਭਾਸ਼ ਗੁਪਤਾ ਨੇ ਦੱਸਿਆ ਕਿ ਪਿਛਲੇ 3-4 ਸਾਲਾਂ ਤੋਂ ਉਨ੍ਹਾਂ ਦੀ ਸਿਹਤ ਠੀਕ ਨਹੀਂ ਸੀ, ਪਰ ਪਿਛਲੇ 10 ਦਿਨਾਂ ਤੋਂ ਉਨ੍ਹਾਂ ਦੀ ਹਾਲਤ ਵਿਗੜ ਗਈ ਤੇ ਅੱਜ ਸਵੇਰੇ ਉਨ੍ਹਾਂ ਦਾ ਦਿਹਾਂਤ ਹੋ ਗਿਆ | ਅਗਸਤ 1934 'ਚ ਦਲਵਾਲ (ਹੁਣ ਪਾਕਿਸਤਾਨ 'ਚ) 'ਚ ਜਨਮੇ ਰਾਜਿੰਦਰ ਨਾਥ ਵੱਡੇ ਹੋ ਕੇ ਰੰਗਮੰਚ ਦੇ ਦਿਗਜ਼ ਬਣੇ | 1976-81 ਅਤੇ ਫਿਰ 1983-89 ਤੱਕ ਸ੍ਰੀ ਰਾਮ ਸੈਂਟਰ ਫਾਰ ਪ੍ਰਫਾਰਮਿੰਗ ਆਰਟਸ ਦੇ ਪਹਿਲੇ ਨਿਰਦੇਸ਼ਕ ਰਹੇ | ਉਨ੍ਹਾਂ 1967 'ਚ ਦਿੱਲੀ 'ਚ 'ਅਭਿਆਨ ਥਿਏਟਰ ਗਰੁੱਪ' ਦੀ ਸਥਾਪਨਾ ਕੀਤੀ ਅਤੇ 2019 'ਚ ਇਸ ਗਰੁੱਪ ਦਾ ਨਿਰਦੇਸ਼ਨ ਗੁਪਤਾ ਨੂੰ ਸੌਂਪਿਆ ਗਿਆ | ਉਹ ਆਪਣੇ ਪਿਛੇ ਬੇਟੇ ਤੇ ਬੇਟੀ ਨੂੰ ਛੱਡ ਗਏ ਹਨ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ