JALANDHAR WEATHER

ਯੂ.ਏ.ਈ. 'ਚ ਏਸ਼ੀਆ ਕੱਪ ਦੀ ਮੇਜਬਾਨੀ ਲਈ ਬੀ.ਸੀ.ਸੀ.ਆਈ. ਤਿਆਰ

ਭਾਰਤ ਬਨਾਮ ਪਾਕਿਸਤਾਨ ਮੈਚ ਦੀ ਵੀ ਪੂਰੀ ਸੰਭਾਵਨਾ
ਨਵੀਂ ਦਿੱਲੀ, 24 ਜੁਲਾਈ (ਏਜੰਸੀ)- ਭਾਰਤੀ ਕ੍ਰਿਕਟ ਕੰਟਰੋਲ ਬੋਰਡ ਭਾਵ ਬੀ.ਸੀ.ਸੀ.ਆਈ. ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) 'ਚ ਅਗਾਮੀ ਏਸ਼ੀਆ ਕੱਪ ਟੀ20 ਟੂਰਨਾਮੈਂਟ ਦੀ ਮੇਜਬਾਨੀ ਲਈ ਤਿਆਰ ਹੈ | ਏਸ਼ੀਆ ਕੱਪ 2025 ਨੂੰ ਲੈ ਕੇ ਰਸਮੀ ਐਲਾਨ ਕੁਝ ਹੀ ਦਿਨਾਂ 'ਚ ਹੋ ਸਕਦਾ ਹੈ | ਏਸ਼ੀਅਨ ਕ੍ਰਿਕਟ ਕੌਂਸਿਲ (ਏ.ਸੀ.ਸੀ.) ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ | ਏ.ਸੀ.ਸੀ. ਦੀ ਬੈਠਕ ਜਿਸ 'ਚ 25 ਮੈਂਬਰ ਦੇਸ਼ਾਂ ਨੇ ਹਿੱਸਾ ਲਿਆ, ਦੇ ਬਾਅਦ ਇਹ ਫੈਸਲਾ ਹੋਇਆ | ਬੀ.ਸੀ.ਸੀ.ਆਈ. ਦੀ ਪ੍ਰਤੀਨਿਧਤਾ ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਵਰਚੁਅਲ ਤੌਰ 'ਤੇ ਕੀਤੀ | ਇਹ ਟੂਰਨਾਮੈਂਟ ਸਤੰਬਰ 'ਚ ਖੇਡਿਆ ਜਾਏਗਾ | ਇਸ ਟੂਰਨਾਮੈਂਟ 'ਚ ਭਾਰਤ-ਪਾਕਿਸਤਾਨ ਵਿਚਾਲੇ ਵੀ ਮੈਚ ਹੋਣ ਦੀ ਪੂਰੀ ਸੰਭਾਵਨਾ ਹੈ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ