ਮੈਨਚੈਸਟਰ ਟੈਸਟ 'ਚ ਖੇਡਣਗੇ ਤੇਜ਼ ਗੇਂਦਬਾਜ਼ ਅੰਸ਼ੁਲ ਕੰਬੋਜ

ਸੱਟਾਂ ਕਾਰਨ ਅਰਸ਼ਦੀਪ ਤੇ ਆਕਾਸ਼ ਦੀਪ ਬਾਹਰ
ਮੈਨਚੈਸਟਰ, 20 ਜੁਲਾਈ (ਪੀ. ਟੀ. ਆਈ.)-ਤੇਜ਼ ਗੇਂਦਬਾਜ਼ ਅੰਸ਼ੁਲ ਕੰਬੋਜ ਨੂੰ ਆਕਾਸ਼ ਦੀਪ ਅਤੇ ਅਰਸ਼ਦੀਪ ਸਿੰਘ ਦੇ ਕਵਰ ਵਜੋਂ ਭਾਰਤੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ, ਜੋ ਇੰਗਲੈਂਡ ਵਿਰੁੱਧ 23 ਜੁਲਾਈ ਨੂੰ ਚੌਥੇ ਟੈਸਟ 'ਚ ਖੇਡਣਗੇ | ਆਕਾਸ਼ ਦੀਪ ਕਮਰ ਦੀ ਸੱਟ ਨਾਲ ਜੂਝ ਰਿਹਾ ਹੈ, ਜਦਕਿ ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਅਰਸ਼ਦੀਪ ਵੀਰਵਾਰ ਨੂੰ ਨੈਟ ਸੈਸ਼ਨ ਦੌਰਾਨ ਸਾਈ ਸੁਧਰਸਨ ਦੇ ਸ਼ਾਟ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹੋਏ, ਜ਼ਖ਼ਮੀ ਹੋ ਗਿਆ ਸੀ | ਉਸਦੇ ਖੱਬੇ ਹੱਥ 'ਤੇ ਪੱਟੀ ਬੰਨ੍ਹਣੀ ਜਰੂਰੀ ਹੈ | ਸੂਤਰਾਂ ਅਨੁਸਾਰ ਗੋਡੇ ਦੀ ਸੱਟ ਲੱਗਣ ਤੋਂ ਬਾਅਦ ਨਿਤਿਸ਼ ਕੁਮਾਰ ਰੈਡੀ ਵੀ ਚੌਥੇ ਮੈਚ 'ਚ ਉਪਲਭਧ ਨਹੀਂ ਹੋਣਗੇ |