JALANDHAR WEATHER

ਸੱਪਾਂ ਨੂੰ ਘਰਾਂ ਅੰਦਰ ਆਉਣ ਤੋਂ ਕੋਈ ਟੋਟਕਾ ਨਹੀਂ ਰੋਕ ਸਕਦਾ, ਸਿਰਫ਼ ਸਾਵਧਾਨੀ ਹੀ ਬਚਾਅ-ਜੀਵ ਰੱਖਿਅਕ ਪ੍ਰੇਮੀ

ਮਾਛੀਵਾੜਾ ਸਾਹਿਬ, 20 ਜੁਲਾਈ (ਮਨੋਜ ਕੁਮਾਰ)-ਹੁਣ ਤੱਕ ਹਜ਼ਾਰਾਂ ਹੀ ਵੱਖ-ਵੱਖ ਕਿਸਮ ਦੇ ਸੱਪ ਫੜ ਕੇ ਉਨ੍ਹਾਂ ਨੂੰ ਸੁਰੱਖਿਅਤ ਜੰਗਲਾਂ ਵਿਚ ਛੱਡਣ ਵਾਲਾ ਜੀਵ ਰੱਖਿਅਕ ਪੇ੍ਰਮੀ ਅਤੇ ਸੱਪ ਫੜਨ ਦੇ ਮਾਹਿਰ ਪਿ੍ਤਪਾਲ ਸਿੰਘ ਨੇ ਇੱਕ ਖ਼ਾਸ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬ ਵਿਚ ਸਿਰਫ਼ ਤਿੰਨ ਪ੍ਰਕਾਰ ਦੇ ਹੀ ਜ਼ਹਿਰੀਲੇ ਸੱਪ ਪਾਏ ਜਾਂਦੇ ਹਨ ਅਤੇ ਇਨ੍ਹਾਂ ਵਿੱਚ ਕੋਬਰਾ, ਰਸਲਵਾਇਪਰ ਤੇ ਕੋਮਨ ਕਰੇਟ ਸ਼ਾਮਿਲ ਹੈ¢ ਪਿੰਡ ਪਵਾਤ ਵਿਚ ਜਿਨ੍ਹਾਂ ਦੋ ਸਕੀਆਂ ਭੈਣਾਂ ਦੀ ਸੱਪ ਦੇ ਡੰਗਣ ਨਾਲ ਮੌਤ ਹੋਈ ਹੈ, ਉਹ ਸੱਪ ਕੋਮਨ ਕਰੇਟ ਭਾਵ ਕਾਲੇ ਰੰਗ ਦਾ ਡੱਬੀਆਂ ਵਾਲਾ ਹੈ¢ ਇਹ ਸੱਪ ਅਕਸਰ ਰਾਤ ਦੇ ਸਮੇਂ ਘਰ ਵਿਚ ਦਾਖਲ ਹੁੰਦਾ ਹੈ ਤੇ ਇਨਸਾਨ ਦੇ ਸਾਹ ਤੋਂ ਪ੍ਰਭਾਵਿਤ ਹੋ ਕੇ ਉਸ ਦੇ ਬਿਸਤਰੇ ਤੱਕ ਪਹੁੰਚ ਜਾਂਦਾ ਹੈ ਅਤੇ ਜਦੋਂ ਇਨਸਾਨ ਕਰਵਟ ਬਦਲਦਾ ਹੈ ਤਾਂ ਇਹ ਡੰਗ ਮਾਰ ਦਿੰਦਾ ਹੈ¢ ਹਾਲਾਂਕਿ ਇਸ ਦਾ ਡੰਗ ਇੰਨਾ ਬਾਰੀਕ ਹੁੰਦਾ ਹੈ ਕਿ ਛੇਤੀ ਤੌਰ 'ਤੇ ਪਤਾ ਨਹੀਂ ਚੱਲਦਾ ਅਤੇ ਕਰੀਬ 2 ਘੰਟੇ ਬਾਅਦ ਇਸ ਦਾ ਅਸਰ ਦੇਖਣ ਨੂੰ ਮਿਲਦਾ ਹੈ¢ ਪਿ੍ਤਪਾਲ ਅਨੁਸਾਰ ਜੇਕਰ ਕਿਸੇ ਨੂੰ ਇਹ ਡੰਗ ਮਾਰ ਦੇਵੇ ਤਾਂ ਸਭ ਤੋਂ ਪਹਿਲਾਂ ਉਸ ਨੂੰ ਮੂੰਹ ਦਾ ਸਵਾਦ ਖ਼ਤਮ ਹੁੰਦਾ ਹੈ | ਜੇਕਰ ਹੋ ਸਕੇ ਤਾਂ ਨਿੰਮ ਦੇ ਪੱਤੇ ਚਬਾਉਣ ਤੇ ਜੇਕਰ ਉਸ ਦਾ ਸਵਾਦ ਕੋੜਾ ਮਹਿਸੂਸ ਹੋਵੇ ਤਾਂ ਉਸ ਨੂੰ ਸੱਪ ਨੇ ਨਹੀ ਕੱਟਿਆ | ਜੇਕਰ ਨਹੀਂ ਤਾਂ ਬਿਨਾਂ ਪਲ ਗਵਾਏ ਨਜ਼ਦੀਕ ਦੇ ਸਰਕਾਰੀ ਹਸਪਤਾਲ ਵਿਚ ਜਾਣਾ ਚਾਹੀਦਾ ਹੈ, ਜਿੱਥੇ ਇਸ ਦੇ ਐਂਟੀ ਟੀਕੇ ਮੌਜੂਦ ਹੁੰਦੇ ਹਨ¢ ਹਾਲਾਂਕਿ ਇਹ ਕੋਮਨ ਕਰੇਟ ਸੱਪ ਲੁਧਿਆਣਾ ਜ਼ਿਲ੍ਹੇ ਵਿਚ ਪਾਇਆ ਜਾਂਦਾ ਹੈ ਅਤੇ ਇਸ ਦੀ ਮੌਜੂਦਗੀ ਨਵੰਬਰ ਮਹੀਨੇ ਤੱਕ ਦੇਖੀ ਜਾ ਸਕਦੀ ਹੈ¢ ਇਸੇ ਤਰਾਂ ਰਸਲਵਾਇਪਰ ਕਿਸਮ ਦਾ ਸੱਪ ਜ਼ੀਰਕਪੁਰ, ਮੋਹਾਲੀ ਏਰੀਏ ਵਿਚ ਪਾਇਆ ਜਾਂਦਾ ਹੈ¢ ਇਹ ਸੱਪ ਬੇਹੱਦ ਖ਼ਤਰਨਾਕ ਹੁੰਦਾ ਹੈ ਅਤੇ ਇਸ ਦੇ ਡੰਗ ਮਾਰਨ ਤੋਂ ਬਾਦ ਇਨਸਾਨ ਦਾ ਖੂਨ ਪਾਣੀ ਵਾਂਗ ਪਤਲਾ ਹੋਣ ਲੱਗ ਪੈਸਾ ਹੈ ਅਤੇ ਦੇਰੀ ਹੋਣ 'ਤੇ ਮੌਤ ਵੀ ਹੋ ਜਾਂਦੀ ਹੈ¢ ਕਿਸੇ ਵੀ ਕਿਸਮ ਦਾ ਕੋਈ ਪੌਦਾ ਜਾਂ ਫਿਰ ਘਰ ਬਾਹਰ ਲਟਕਾਈ ਦਵਾਈ ਸੱਪ ਨੂੰ ਘਰ ਆਉਣ ਤੋਂ ਰੋਕ ਨਹੀਂ ਸਕਦੀ¢

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ