JALANDHAR WEATHER

ਸ੍ਰੀਸ਼ੰਕਰ ਨੇ ਪੁਰਤਗਾਲ 'ਚ ਲੰਬੀ ਛਾਲ ਦਾ ਜਿੱਤਿਆ ਖ਼ਿਤਾਬ

ਨਵੀਂ ਦਿੱਲੀ, 20 ਜੁਲਾਈ (ਪੀ.ਟੀ.ਆਈ.)-ਭਾਰਤ ਦੇ ਸਟਾਰ ਲੋਂਗ ਜੰਪਰ ਮੁਰਲੀ ਸ੍ਰੀਸ਼ੰਕਰ ਨੇ ਪੁਰਤਗਾਲ ਦੇ ਮਾਇਆ 'ਚ ਵਿਸ਼ਵ ਅਥਲੈਟਿਕਸ ਸਬਕੌਂਟੀਨੈਂਟਲ ਟੂਰ ਦੇ ਕਾਂਸੀ ਪੱਧਰ ਦੇ ਟੂਰਨਾਮੈਂਟ, ਮੀਟਿੰਗ ਮਾਇਆ ਸਿਡਾਡੇ ਡੋ ਡੇਸਪੋਰਟੋ 'ਚ 7.75 ਮੀਟਰ ਦੀ ਛਾਲ ਨਾਲ ਖਿਤਾਬ ਜਿੱਤਿਆ | ਏਸ਼ੀਆਈ ਖੇਡਾਂ ਦੇ ਚਾਂਦੀ ਦਾ ਤਗਮਾ ਜੇਤੂ ਸ੍ਰੀਸ਼ੰਕਰ ਨੇ ਸ਼ਨੀਵਾਰ ਰਾਤ ਨੂੰ ਦੂਜੇ ਦੌਰ 'ਚ ਆਪਣੀ ਸਭ ਤੋਂ ਵਧੀਆ ਕੋਸ਼ਿਸ਼ ਕੀਤੀ | ਉਸਨੇ 7.63 ਮੀਟਰ ਦੀ ਛਾਲ ਨਾਲ ਸ਼ੁਰੂਆਤ ਕੀਤੀ ਅਤੇ ਦੂਜੇ ਦੌਰ ਵਿੱਚ 7.75 ਮੀਟਰ ਦੀ ਛਾਲ ਮਾਰੀ | ਤੀਜੀ ਛਾਲ 'ਚ, ਉਸਨੇ 7.69 ਮੀਟਰ ਦੀ ਦੂਰੀ ਮਾਪੀ | ਅਗਲੀ ਕੋਸ਼ਿਸ਼ ਫਾਊਲ ਸੀ ਅਤੇ ਇਸ ਤੋਂ ਬਾਅਦ ਉਸਨੇ 6.12 ਅਤੇ 7.58 ਮੀਟਰ ਦੀ ਛਾਲ ਮਾਰੀ | ਉਨ੍ਹਾਂ ਦਾ ਮੁਕਾਬਲਾ ਕਰ ਰਹੇ ਪੋਲੈਂਡ ਦੇ ਪਿਓਟਰ ਤਾਰਕੋਵਸਕੀ ਨੇ ਵੀ 7.75 ਮੀਟਰ ਦੀ ਛਾਲ ਮਾਰੀ ਪਰ ਉਸਦਾ ਦੂਜਾ ਸਭ ਤੋਂ ਵਧੀਆ ਯਤਨ 7.58 ਮੀਟਰ ਸੀ ਜੋ ਸ਼੍ਰੀਸ਼ੰਕਰ ਦੇ 7.69 ਮੀਟਰ ਤੋਂ ਘੱਟ ਸੀ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ