JALANDHAR WEATHER

ਸਰਬ ਪਾਰਟੀ ਮੀਟਿੰਗ ਵਿਚ ਭਾਜਪਾ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਦਿੱਤੀ ਅਹਿਮ ਜਾਣਕਾਰੀ

ਬਠਿੰਡਾ, 20 ਜੁਲਾਈ - ਸਰਬ ਪਾਰਟੀ ਮੀਟਿੰਗ ਵਿਚ ਪ੍ਰਧਾਨ ਮੰਤਰੀ ਮੋਦੀ ਦੀ ਗ਼ੈਰਹਾਜ਼ਰੀ 'ਤੇ ਭਾਜਪਾ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਕਿਹਾ ਹੈ ਕਿ ਸੰਸਦ ਦਾ ਮਾਨਸੂਨ ਸੈਸ਼ਨ 21 ਜੁਲਾਈ ਤੋਂ 21 ਅਗਸਤ ਤੱਕ ਚੱਲੇਗਾ। ਪਹਿਲਾਂ ਜ਼ਿਆਦਾਤਰ ਸੈਸ਼ਨ 15 ਅਗਸਤ ਤੱਕ ਖ਼ਤਮ ਹੋ ਜਾਂਦੇ ਸਨ, ਪਰ ਅਸੀਂ 21 ਅਗਸਤ ਦੀ ਤਾਰੀਖ਼ ਨਿਰਧਾਰਤ ਕੀਤੀ ਹੈ ਤਾਂ ਜੋ ਹੋਰ ਚਰਚਾ ਹੋ ਸਕੇ, ਬਿੱਲ ਪਾਸ ਕੀਤੇ ਜਾ ਸਕਣ ਅਤੇ ਜਨਤਾ ਅਤੇ ਰਾਸ਼ਟਰੀ ਹਿੱਤ ਨਾਲ ਜੁੜੇ ਮੁੱਦੇ ਉਠਾਏ ਜਾ ਸਕਣ। ਜਦੋਂ ਵੀ ਸੰਸਦ ਵਿਚ ਪ੍ਰਧਾਨ ਮੰਤਰੀ ਮੋਦੀ ਨਾਲ ਸੰਬੰਧਿਤ ਕੋਈ ਸਵਾਲ ਉੱਠਦਾ ਹੈ ਤਾਂ ਉਹ ਸਦਨ ਵਿਚ ਮੌਜੂਦ ਹੁੰਦੇ ਹਨ । ਜੇਕਰ ਪ੍ਰਧਾਨ ਮੰਤਰੀ ਨੂੰ ਕਿਸੇ ਮਹੱਤਵਪੂਰਨ ਮੀਟਿੰਗ ਵਿਚ ਸ਼ਾਮਿਲ ਹੋਣਾ ਪੈਂਦਾ ਹੈ ਤਾਂ ਇਹ ਦੇਸ਼ ਦੇ ਹਿੱਤ ਵਿਚ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ