JALANDHAR WEATHER

ਜਬਰ ਜਨਾਹ ਦੇ ਦੋਸ਼ 'ਚ ਉਮਰ ਕੈਦ

ਲੰਡਨ, 5 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਆਈਜ਼ਲਵਰਥ ਅਦਾਲਤ 'ਚ ਪੰਜਾਬੀ ਮੂਲ ਦੇ 24 ਸਾਲਾ ਨਵਰੂਪ ਸਿੰਘ ਵਾਸੀ ਮੇਲੋਅ ਲੇਨ ਈਸਟ ਹੇਜ਼ ਨੂੰ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਦੇ ਦੋਸ਼ ਤੇ ਇਕ ਹੋਰ ਲੜਕੀ ਨਾਲ ਜਬਰ ਜਨਾਹ ਦੀ ਕੋਸ਼ਿਸ਼ ਦੇ ਦੋਸ਼ਾਂ ਤਹਿਤ ਉਮਰ ਕੈਦ ਦੀ ਸਜ਼ਾ ਸੁਣਾਈ ਹੈ | ਅਦਾਲਤ 'ਚ ਦੱਸਿਆ ਗਿਆ ਕਿ ਨਵਰੂਪ ਨੇ 13 ਅਕੂਬਰ 2024 ਨੂੰ ਸਾਊਥਾਲ ਪਾਰਕ 'ਚ ਇਕ 20 ਸਾਲਾ ਲੜਕੀ ਨਾਲ ਜਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਕਿਸੇ ਤਰ੍ਹਾਂ ਪੀੜਤ ਲੜਕੀ ਨੂੰ 2 ਪੁਲਿਸ ਅਧਿਕਾਰੀ ਮਿਲ ਗਏ ਜੋ ਉਸ ਨੂੰ ਸਥਾਨਿਕ ਥਾਣੇ ਲੈ ਆਏ | ਦੋਸ਼ੀ ਨਵਰੂਪ ਸਿੰਘ 13 ਅਕਤੂਬਰ ਨੂੰ ਪਾਰਕ ਦੇ ਇਕ ਬੈਂਚ ਦੇ ਬੈਠਾ ਸੀ, ਉਸ ਕੋਲ ਨਕਲੀ ਬੰਦੂਕ ਸੀ, ਜਿਸ ਨਾਲ ਉਸ ਨੇ ਪੀੜਤਾ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਸੀ | ਇਸ ਤੋਂ ਬਾਅਦ ਦੋਸ਼ੀ ਨੇ 23 ਅਕਤੂਬਰ ਨੂੰ ਹੇਜ਼ ਇੰਡ ਪਾਰਕ ਹੇਜ਼ ਵਿਖੇ ਇਕ 13 ਸਾਲਾ ਬੱਚੀ ਨਾਲ ਜਬਰ ਜਨਾਹ ਕੀਤਾ | ਉਪਰੰਤ ਦੋਸ਼ੀ ਨੂੰ ਸੀ.ਸੀ.ਟੀ.ਵੀ. ਦੀ ਮਦਦ ਨਾਲ 27 ਅਕਤੂਬਰ ਨੂੰ ਗਿ੍ਫਤਾਰ ਕਰ ਲਿਆ ਗਿਆ | ਕਾਰਜਕਾਰੀ ਮੁੱਖ ਸੁਪਰਡੈਂਟ ਸ਼ੌਨ ਲਿੰਚ ਨੇ ਜਾਂਚ 'ਚ ਸਹਿਯੋਗ ਦੇਣ ਵਾਲੀਆਂ ਪੀੜਤਾਂ ਤੇ ਉਹਨਾਂ ਦੇ ਪ੍ਰੀਵਾਰਾਂ ਦਾ ਧੰਨਵਾਦ ਕੀਤਾ | ਅਦਾਲਤ ਨੇ ਨਵਰੂਪ ਸਿੰਘ ਨੂੰ 16 ਜਾਂ ਇਸ ਤੋਂ ਵੱਧ ਉਮਰ ਦੀ ਮਹਿਲਾ ਨਾਲ ਜਬਰ ਜਨਾਹ ਕਰਨ ਦੀ ਕੋਸ਼ਿਸ਼, 13 ਸਾਲ ਤੋਂ ਘੱਟ ਉਮਰ ਦੀ ਕੁੜੀ ਨਾਲ ਜਬਰ ਜਨਾਹ ਕਰਨ, ਹਮਲਾ ਕਰਨ, ਇਕ ਅਪਰਾਧ ਕਰਨ ਦੇ ਇਰਾਦੇ ਨਾਲ ਇਕ ਨਕਲੀ ਹਥਿਆਰ ਰੱਖਣ ਦੋਸ਼ਾਂ ਤਹਿਤ ਘੱਟੋ ਘੱਟ 14 ਸਾਲ ਜੇਲ੍ਹ 'ਚ ਰੱਖਣ ਦੇ ਹੁਕਮ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ