ਟੂਰਿਸਟ ਬੱਸ ਅਤੇ ਟਰਾਲੇ ਦੀ ਟੱਕਰ ਹੋਣ ਨਾਲ ਇਕ ਵਿਅਕਤੀ ਦੀ ਮੌਤ

ਮਾਹਿਲਪੁਰ (ਹੁਸ਼ਿਆਰਪੁਰ), 6 ਜੁਲਾਈ (ਰਜਿੰਦਰ ਸਿੰਘ) - ਅੱਜ ਤੜਕੇ ਕਰੀਬ 5:15 ਵਜੇ ਮਾਹਿਲਪੁਰ ਸ਼ਹਿਰ ਦੇ ਬਾਹਰਵਾਰ ਟਰੱਕ ਯੂਨੀਅਨ ਦੇ ਸਾਹਮਣੇ ਟੂਰਿਸਟ ਬੱਸ ਅਤੇ ਟਰਾਲੇ ਦੀ ਟੱਕਰ ਹੋਣ ਨਾਲ ਇਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਦੋ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਪਹੁੰਚਾਇਆ ਗਿਆ ।
ਮੌਕੇ 'ਤੇ ਬੱਸ ਦਾ ਕੰਡਕਟਰ ਤੇ ਡਰਾਈਵਰ ਫਰਾਰ ਹੋ ਗਏ ਅਤੇ ਟਰਾਲੇ ਵਾਲਾ ਵੀ ਟਰਾਲਾ ਲੈ ਕੇ ਮੌਕੇ ਤੇ ਫਰਾਰ ਹੋ ਗਿਆ ।ਮ੍ਰਿਤਕ ਗਗਨਦੀਪ ਸਿੰਘ ਪਿੰਡ ਭੰਗਾਲਾ (ਮੁਕੇਰੀਆਂ) ਤੋਂ ਪਿੰਡ ਗੋਲੀਆਂ (ਗੜ੍ਹਸ਼ੰਕਰ) ਨੂੰ ਆ ਰਿਹਾ ਸੀ।
ਮ੍ਰਿਤਕ ਪੋਜੇਵਾਲ ਵਿਚ ਆਦਰਸ਼ ਸਕੂਲ ਵਿਚ ਅਧਿਆਪਕ ਵਜੋਂ ਆਪਣੀਆਂ ਸੇਵਾਵਾਂ ਦੇ ਰਿਹਾ ਸੀ ।ਥਾਣਾ ਮਾਹਿਲਪੁਰ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।