JALANDHAR WEATHER

ਨੱਢਾ ਅੱਜ ਹਰਿਆਣਾ 'ਚ ਭਾਜਪਾ ਦਫ਼ਤਰਾਂ ਦਾ ਕਰਨਗੇ ਉਦਘਾਟਨ

ਨਵੀਂ ਦਿੱਲੀ, 6 ਜੁਲਾਈ - ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਅੱਜ ਹਰਿਆਣਾ ਭਾਜਪਾ ਦੇ ਦਫ਼ਤਰਾਂ ਦਾ ਉਦਘਾਟਨ ਕਰਨਗੇ। ਨੱਢਾ ਦਿੱਲੀ ਤੋਂ ਵਰਚੁਅਲੀ ਭਾਜਪਾ ਦੇ 3 ਦਫ਼ਤਰਾਂ ਦਾ ਉਦਘਾਟਨ ਕਰਨਗੇ।ਨੱਢਾ ਦੇ ਨਾਲ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬਰੋਲੀ ਕੇਂਦਰੀ ਦਫ਼ਤਰ ਦਿੱਲੀ ਤੋਂ ਵਰਚੂਅਲੀ ਦਫ਼ਤਰਾਂ ਦਾ ਉਦਘਾਟਨ ਕਰਨਗੇ। ਵਰਚੁਅਲ ਉਦਘਾਟਨ ਸ਼ਾਮ 4 ਵਜੇ ਕੇਂਦਰੀ ਦਫ਼ਤਰ ਤੋਂ ਹੋਵੇਗਾ।

ਝੱਜਰ, ਕੁਰੂਕਸ਼ੇਤਰ ਅਤੇ ਸਿਰਸਾ ਜ਼ਿਲ੍ਹਾ ਦਫ਼ਤਰਾਂ ਦੇ ਉਦਘਾਟਨ ਦੇ ਮੌਕੇ 'ਤੇ ਇਨ੍ਹਾਂ ਜ਼ਿਲ੍ਹਿਆਂ ਦੇ ਦਫ਼ਤਰਾਂ ਵਿਚ ਵੀ ਪ੍ਰੋਗਰਾਮ ਆਯੋਜਿਤ ਕੀਤੇ ਗਏ ਹਨ। ਨੱਢਾ, ਨਾਇਬ ਅਤੇ ਬਰੋਲੀ ਇਨ੍ਹਾਂ ਤਿੰਨਾਂ ਦਫ਼ਤਰਾਂ ਵਿਚ ਆਯੋਜਿਤ ਪ੍ਰੋਗਰਾਮਾਂ ਵਿਚ ਵਰਕਰਾਂ ਨਾਲ ਵਰਚੁਅਲੀ ਜੁੜਨਗੇ।

ਭਾਜਪਾ ਹਰਿਆਣਾ ਦੇ ਮੀਡੀਆ ਪ੍ਰਭਾਰੀ ਅਰਵਿੰਦ ਸੈਣੀ ਨੇ ਕਿਹਾ ਕਿ ਵਰਕਰਾਂ ਨੂੰ ਮਜ਼ਬੂਤ ​​ਕਰਨ ਲਈ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਕੰਮ ਕਰਨ ਲਈ ਜਗ੍ਹਾ ਪ੍ਰਦਾਨ ਕਰਨਾ ਜ਼ਰੂਰੀ ਹੈ, ਜਿਸ ਤਹਿਤ ਅੱਜ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਢਾ ਝੱਜਰ, ਸਿਰਸਾ ਅਤੇ ਕੁਰੂਕਸ਼ੇਤਰ ਜ਼ਿਲ੍ਹਾ ਦਫ਼ਤਰਾਂ ਦਾ ਉਦਘਾਟਨ ਕਰ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ