ਉਮੀਦ ਹੈ ਇੰਗਲੈਂਡ ਖ਼ਿਲਾਫ਼ ਭਾਰਤ ਅੱਜ ਜਿੱਤ ਜਾਵੇਗਾ - ਅਜ਼ਹਰੂਦੀਨ

ਹੈਦਰਾਬਾਦ (ਤੇਲੰਗਾਨਾ), 6 ਜੁਲਾਈ - ਇੰਗਲੈਂਡ ਵਿਰੁੱਧ ਦੂਜੇ ਟੈਸਟ ਵਿਚ ਭਾਰਤੀ ਟੀਮ ਦੇ ਪ੍ਰਦਰਸ਼ਨ ਬਾਰੇ, ਸਾਬਕਾ ਕ੍ਰਿਕਟਰ ਅਤੇ ਕਾਂਗਰਸ ਨੇਤਾ ਮੁਹੰਮਦ ਅਜ਼ਹਰੂਦੀਨ ਕਹਿੰਦੇ ਹਨ, "ਭਾਰਤ ਦਾ ਦਿਨ ਬਹੁਤ ਵਧੀਆ ਰਿਹਾ ਅਤੇ ਮੈਨੂੰ ਉਮੀਦ ਹੈ ਕਿ ਉਹ ਅੱਜ ਦਾ ਮੈਚ ਜਿੱਤਣਗੇ। ਸਾਰੇ ਖਿਡਾਰੀਆਂ ਨੇ ਵਧੀਆ ਬੱਲੇਬਾਜ਼ੀ ਕੀਤੀ, ਪਰ ਮੈਨੂੰ ਲੱਗਦਾ ਹੈ ਕਿ ਗੇਂਦਬਾਜ਼ਾਂ ਨੇ ਸੱਚਮੁੱਚ ਵਧੀਆ ਕੰਮ ਕੀਤਾ। ਸ਼ੁਭਮਨ ਗਿੱਲ ਨੂੰ ਇੰਨਾ ਵਧੀਆ ਖੇਡਣ ਲਈ ਵਧਾਈ। ਰਿਸ਼ਭ ਪੰਤ ਨੇ ਵੀ ਵਧੀਆ ਕੰਮ ਕੀਤਾ। ਮੈਂ ਟੀਮ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਉਮੀਦ ਹੈ ਕਿ ਇਸ ਜਿੱਤ ਤੋਂ ਬਾਅਦ ਉਹ ਹੋਰ ਆਤਮਵਿਸ਼ਵਾਸ ਨਾਲ ਭਰ ਜਾਣਗੇ... ਭਾਰਤੀ ਟੀਮ ਦੀ ਜਿੱਤ ਦੀ ਉਡੀਕ ਕਰ ਰਿਹਾ ਹਾਂ। ਸਾਡੇ ਕੋਲ ਨੌਜਵਾਨਾਂ ਦਾ ਇਕ ਵਧੀਆ ਸਮੂਹ ਹੈ..."।
ਦੱਸ ਦਈਏ ਕਿ ਦੂਜੇ ਟੈਸਟ ਵਿਚ ਭਾਰਤ ਦੀ ਸਥਿਤੀ ਕਾਫੀ ਮਜ਼ਬੂਤ ਹੈ। ਭਾਰਤ ਨੇ ਦੂਜੀ ਪਾਰੀ 'ਚ 7 ਵਿਕਟਾਂ ਦੇ ਨੁਕਸਾਨ 'ਤੇ 427 ਦੌੜਾਂ ਬਣਾ ਕੇ ਪਾਰੀ ਸਮਾਪਤੀ ਦੀ ਘੋਸ਼ਣਾ ਕਰ ਦਿੱਤੀ । 608 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਇੰਗਲੈਂਡ ਦੀ ਟੀਮ 72 ਦੌੜਾਂ 'ਤੇ 3 ਵਿਕਟਾਂ ਗੁਆ ਚੁੱਕੀ ਹੈ ਤੇ ਉਸ ਨੂੰ ਜਿੱਤਣ ਲਈ ਅਜੇ 536 ਦੌੜਾਂ ਦੀ ਲੋੜ ਹੈ।