ਪ੍ਰਧਾਨ ਮੰਤਰੀ ਮੋਦੀ 17ਵੇਂ ਬਿ੍ਕਸ ਸੰਮੇਲਨ 'ਚ ਸ਼ਾਮਿਲ ਹੋਣ ਲਈ ਪਹੁੰਚੇ ਬ੍ਰਾਜ਼ੀਲ

ਰੀਓ ਡੀ ਜੇਨੇਰੀਓ (ਬ੍ਰਾਜ਼ੀਲ), 6 ਜੁਲਾਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਦੌਰਾਨ, ਉਹ 17ਵੇਂ ਬ੍ਰਿਕਸ ਸੰਮੇਲਨ ਵਿੱਚ ਸ਼ਾਮਲ ਹੋਣਗੇ ਅਤੇ ਇੱਕ ਸਰਕਾਰੀ ਦੌਰਾ ਕਰਨਗੇ। ਗੈਲੀਓ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚਣ 'ਤੇ ਪ੍ਰਧਾਨ ਮੰਤਰੀ ਮੋਦੀ ਦਾ ਰਸਮੀ ਤੌਰ 'ਤੇ ਸਵਾਗਤ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਪੰਜ ਦੇਸ਼ਾਂ ਦੇ ਦੌਰੇ 'ਤੇ ਹਨ, ਜਿਸ ਤਹਿਤ ਉਹ ਚੌਥੇ ਪੜਾਅ 'ਚ ਇਥੇ ਪਹੁੰਚੇ ਹਨ । ਪ੍ਰਧਾਨ ਮੰਤਰੀ ਮੋਦੀ ਆਪਣੀ ਫੇਰੀ ਦੇ ਚੌਥੇ ਪੜਾਅ ਤਹਿਤ 17ਵੇਂ ਬਿ੍ਕਸ ਸੰਮੇਲਨ 'ਚ ਸ਼ਾਮਿਲ ਹੋਣ ਲਈ ਬ੍ਰਾਜ਼ੀਲ ਪਹੁੰਚੇ ਹਨ।
ਪ੍ਰਧਾਨ ਮੰਤਰੀ ਨੇ ਆਪਣੀ ਪੰਜ ਦੇਸ਼ਾਂ ਦੀ ਯਾਤਰਾ ਦੇ ਹਿੱਸੇ ਵਜੋਂ ਘਾਨਾ, ਤ੍ਰਿਨੀਦਾਦ ਅਤੇ ਟੋਬੈਗੋ ਅਤੇ ਅਰਜਨਟੀਨਾ ਦਾ ਦੌਰਾ ਕੀਤਾ। ਆਪਣੀ ਯਾਤਰਾ ਦੇ ਆਖਰੀ ਪੜਾਅ ਵਿਚ, ਉਹ ਨਾਮੀਬੀਆ ਜਾਣਗੇ।