ਫਾਜ਼ਿਲਕਾ ਪ੍ਰਸ਼ਾਸਨ ਵਲੋਂ ਸ਼ਹਿਰ ਵਿਚ ਅਲਰਟ ਜਾਰੀ

ਫਾਜ਼ਿਲਕਾ, (ਫ਼ਿਰੋਜ਼ਪੁਰ), 10 ਮਈ (ਬਲਜੀਤ ਸਿੰਘ)- ਭਾਰਤ ਪਾਕ ਵਿਚਾਲੇ ਚਲ ਰਹੇ ਤਣਾਅ ਨੂੰ ਲੈ ਕੇ ਫਾਜ਼ਿਲਕਾ ਪ੍ਰਸ਼ਾਸਨ ਵਲੋਂ ਸ਼ਹਿਰ ਵਿਚ ਅਲਰਟ ਜਾਰੀ ਕੀਤਾ ਗਿਆ ਹੈ। ਫ਼ਾਜ਼ਿਲਕਾ ਪੁਲਿਸ ਵਲੋਂ ਸ਼ਹਿਰ ਦੇ ਬਾਜ਼ਾਰਾਂ ਵਿਚ ਦੁਕਾਨਦਾਰਾਂ ਅਤੇ ਲੋਕਾਂ ਨੂੰ ਅਲਰਟ ਕੀਤਾ ਜਾ ਰਿਹਾ ਹੈ ਕਿ ਲੋਕ ਆਪਣੇ ਘਰਾਂ ਵਿਚ ਰਹਿਣ ਤੇ ਜੋ ਆਪਣੀਆਂ ਦੁਕਾਨਾਂ ’ਤੇ ਹਨ, ਉਹ ਦੁਕਾਨਾਂ ਅੰਦਰ ਰਹਿਣ ਅਤੇ ਸਮਾਨ ਅੰਦਰ ਕਰ ਲੈਣ ਅਤੇ ਅਗਲੇ ਹੁਕਮਾਂ ਤਕ ਤੇ ਕੋਈ ਵੀ ਬਿਨਾ ਕਿਸੇ ਜ਼ਰੂਰੀ ਕੰਮ ਤੋਂ ਬਾਹਰ ਸੜਕਾਂ ’ਤੇ ਨਾ ਦਿੱਸਣ। ਲੋਕ ਘਬਰਾਉਣ ਨਾ ਤੇ ਸੁਚੇਤ ਰਹਿਣ।