JALANDHAR WEATHER

ਪਿੰਡ ਰਾਜੂਵਾਲ ਦੇ ਖੇਤ ਵਿਚੋਂ ਮਿਲਿਆ ਇਕ ਵਿਸ਼ੇਸ਼ ਖੋਲ - ਪੁਲਿਸ ਨੇ ਲਿਆ ਕਬਜ਼ੇ ਵਿਚ

ਨਿੱਕੇ ਘੁੰਮਣ, (ਗੁਰਦਾਸਪੁਰ), 10 ਮਈ (ਸਤਬੀਰ ਸਿੰਘ ਘੁੰਮਣ)- ਸਥਾਨਕ ਕਸਬਾ ਨਿੱਕੇ ਘੁੰਮਣ ਨਜ਼ਦੀਕੀ ਪਿੰਡ ਰਾਜੂਵਾਲ ਦੇ ਇਕ ਖੇਤ ਵਿਚੋਂ ਲੋਹੇ ਦਾ ਇਕ ਖੋਲ ਮਿਲਣ ਦੀ ਖ਼ਬਰ ਹੈ, ਜਿਸ ਉਪਰ ‘‘ਪੀ15-ਸੀਵਾਏ-21-14-084’’ ਅੱਖਰ ਅੰਕਿਤ ਹਨ। ਸਥਾਨਿਕ ਲੋਕਾਂ ਵਲੋਂ ਦੱਸਿਆ ਕਿ ਪਿੰਡ ਦੇ ਇਕ ਵਿਅਕਤੀ ਨੇ ਸਵੇਰ ਵੇਲੇ ਖੇਤਾਂ ਵਿਚ ਇਕ ਗੋਲ ਅਕਾਰ ਦਾ ਵਿਸ਼ੇਸ਼ ਖੋਲ ਦੇਖਿਆ, ਜਿਸ ਦੀ ਸੂਚਨਾ ਪਿੰਡ ਦੇ ਮੁਹਤਬਰ ਵਿਅਕਤੀਆਂ ਵਲੋਂ ਥਾਣਾ ਘੁੰਮਣ ਕਲਾ ਨੂੰ ਦਿੱਤੀ ਗਈ। ਸੂਚਨਾ ਮਿਲਣ ’ਤੇ ਤੁਰੰਤ ਥਾਣਾ ਮੁਖੀ ਪੁਲਿਸ ਫ਼ੋਰਸ ਨਾਲ ਮੌਕੇ ’ਤੇ ਪਹੁੰਚੇ ਅਤੇ ਆਪਣੇ ਕਬਜ਼ੇ ਵਿਚ ਲੈ ਲਿਆ ਗਿਆ। ਅਧਿਕਾਰਤ ਤੌਰ ’ਤੇ ਮਿਲੇ ਇਸ ਵਿਸ਼ੇਸ਼ ਲੋਹੇ ਦੇ ਖੋਲ ਸੰਬੰਧੀ ਕੋਈ ਪੁਸ਼ਟੀ ਨਹੀਂ ਹੋਈ, ਜਦ ਕਿ ਲੋਕਾਂ ਵਿਚ ਚਰਚਾ ਹੈ ਕਿ ਇਹ ਖੋਲ ਕਿਸੇ ਡਰੋਨ ਜਾਂ ਮਿਜ਼ਾਇਲ ਦਾ ਟੁੱਟਿਆ ਹੋਇਆ ਹਿੱਸਾ ਵੀ ਹੋ ਸਕਦਾ ਹੈ। ਪੁਲਿਸ ਦੇ ਸੂਤਰਾਂ ਅਨੁਸਾਰ ਇਹ ਆਮ ਲੋਹੇ ਦਾ ਖੋਲ ਲੱਗ ਰਿਹਾ ਹੈ, ਲੋਕਾਂ ਨੂੰ ਕਿਸੇ ਤਰ੍ਹਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਸਥਾਨਿਕ ਪੁਲਿਸ ਪ੍ਰਸ਼ਾਸਨ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਦਿਨ-ਰਾਤ ਮੁਸ਼ਤੈਦ ਹੈ। ਉਨ੍ਹਾਂ ਲੋਕਾਂ ਨੂੰ ਗਲਤ ਅਫ਼ਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ