JALANDHAR WEATHER

ਸੁਭਾਨਪੁਰ ਦੇ ਨਜ਼ਦੀਕੀ ਪਿੰਡ ਬੂਟ ਦੇ ਘਰਾਂ ਵਿਚੋਂ ਮਿਲੇ ਮਿਜ਼ਾਇਲ ਦੇ ਤਿੰਨ ਟੁਕੜੇ

ਸੁਭਾਨਪੁਰ, (ਕਪੂਰਥਲਾ), 10 ਮਈ (ਸਤਨਾਮ ਸਿੰਘ)- ਭਾਰਤ - ਪਾਕਿ ’ਚ ਵੱਧਦੇ ਤਣਾਅ ਦੇ ਕਾਰਨ ਹੋ ਰਹੇ ਹਮਲਿਆਂ ਕਾਰਨ ਸੁਭਾਨਪੁਰ ਦੇ ਨਜ਼ਦੀਕੀ ਪਿੰਡ ਬੂਟ ਵਿਖੇ ਤਿੰਨਾਂ ਘਰਾਂ ਵਿਚੋਂ ਮਿਜ਼ਾਇਲ ਦੇ ਹਿੱਸੇ ਵਰਗੇ ਤਿੰਨ ਟੁਕੜੇ ਮਿਲਣ ਕਾਰਨ ਪੂਰੇ ਪਿੰਡ ਤੇ ਇਲਾਕੇ ਦੇ ਲੋਕਾਂ ਵਿਚ ਸਹਿਮ ਪਾਇਆ ਜਾ ਰਿਹਾ ਹੈ। ਇਸ ਮੌਕੇ ਚੌਂਕੀ ਬਾਦਸ਼ਾਹਪੁਰ ਦੀ ਪੁਲਿਸ ਦੇ ਮੁਲਾਜ਼ਮ ਬਿਕਰਮਜੀਤ ਸਿੰਘ ਸਮੇਤ ਪੁਲਿਸ ਪਾਰਟੀ ਨੇ ਮੌਕੇ ’ਤੇ ਜਾ ਕੇ ਤਿੰਨਾਂ ਟੁਕੜਿਆਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਤੇ ਉਨ੍ਹਾਂ ਦੱਸਿਆ ਕੇ ਟੁਕੜੇ ਡਿੱਗਣ ਨਾਲ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ