ਜੰਮੂ-ਕਸ਼ਮੀਰ ਵਿਚ ਹੱਜ ਉਡਾਣਾਂ 14 ਮਈ ਤੱਕ ਰੱਦ

ਸ੍ਰੀਨਗਰ, 10 ਮਈ- ਮੌਜੂਦਾ ਸਥਿਤੀ ਦੇ ਮੱਦੇਨਜ਼ਰ, ਜੰਮੂ-ਕਸ਼ਮੀਰ ਹੱਜ ਕਮੇਟੀ ਨੇ 14 ਮਈ ਤੱਕ ਹੱਜ ਉਡਾਣਾਂ ਰੱਦ ਕਰ ਦਿੱਤੀਆਂ ਹਨ। ਕਮੇਟੀ ਨੇ ਕਿਹਾ ਕਿ ਸ਼ਰਧਾਲੂਆਂ ਨੂੰ ਸਬਰ ਰੱਖਣਾ ਚਾਹੀਦਾ ਹੈ ਅਤੇ ਅਗਲੇ ਨਿਰਦੇਸ਼ਾਂ ਦੀ ਉਡੀਕ ਕਰਨੀ ਚਾਹੀਦੀ ਹੈ। ਨਵੀਂ ਉਡਾਣ ਸ਼ਡਿਊਲ ਜਾਰੀ ਹੋਣ ’ਤੇ ਜਾਣਕਾਰੀ ਦਿੱਤੀ ਜਾਵੇਗੀ।