ਦਸੂਹਾ ਨੇੜੇ ਮਿਜ਼ਾਈਲ ਖੇਤਾਂ 'ਚ ਡਿੱਗੀ

ਦਸੂਹਾ, 10 ਮਈ (ਕੌਸ਼ਲ)-ਦਸੂਹਾ ਨੇੜੇ ਪਿੰਡ ਬੁਧੋਬਰਕਤ-ਗਾਲੋਵਾਲ ਦੇ ਖੇਤਾਂ ਵਿਚ ਮਿਜ਼ਾਈਲ ਰਾਤ ਕਰੀਬ ਡੇਢ ਵਜੇ ਡਿੱਗੀ। ਪਿੰਡ ਵਾਸੀਆਂ ਨੇ ਦੱਸਿਆ ਕਿ ਰਾਤ ਵੇਲੇ ਉਨ੍ਹਾਂ ਦੇ ਪਿੰਡ ਉੱਤੇ ਬਹੁਤ ਵੱਡਾ ਧਮਾਕਾ ਹੋਇਆ, ਜਦੋਂ ਉਨ੍ਹਾਂ ਨੇ ਸਵੇਰੇ ਜਾ ਕੇ ਆਪਣੇ ਖੇਤਾਂ ਵਿਚ ਵੇਖਿਆ ਕਿ ਖੇਤਾਂ ਵਿਚ ਮਿਜ਼ਾਈਲ ਡਿੱਗੀ ਹੋਈ ਸੀ। ਮੌਕੇ ਉਤੇ ਦਸੂਹਾ ਪੁਲਿਸ ਪਹੁੰਚ ਗਈ ਹੈ। ਲੋਕਾਂ ਵਿਚ ਸਹਿਮ ਦਾ ਮਾਹੌਲ ਹੈ।