ਗੁਰੂਸਰ ਸੁਧਾਰ ਅਤੇ ਅਕਾਲਗੜ੍ਹ ਕਲਾ 'ਚ ਸਾਇਰਨ ਵੱਜਣੇ ਹੋਏ ਸ਼ੁਰੂ
ਗੁਰੂਸਰ ਸੁਧਾਰ,10 ਮਈ (ਜਗਪਾਲ ਸਿੰਘ ਸਿਵੀਆਂ, ਬਲਵਿੰਦਰ ਸਿੰਘ ਧਾਲੀਵਾਲ)- ਭਾਰਤ - ਪਾਕਿਸਤਾਨ ਤਣਾਅ ਦੇ ਚੱਲਦਿਆਂ ਪੰਜਾਬ ਦੇ ਸਰਹੱਦੀ ਇਲਾਕਿਆਂ ਵਿਚ ਵੱਡੀ ਤਣਾਅ ਵਾਲੀ ਸਥਿਤੀ ਬਣੀ ਹੋਈ ਹੈ। ਜਿਸ ਦੇ ਚੱਲਦਿਆਂ ਅੱਜ ਏਅਰ ਫੋਰਸ ਬੇਸ ਹਲਵਾਰਾ ਨਾਲ ਬਿਲਕੁਲ ਨਾਲ ਲੱਗਦੇ ਗੁਰੂਸਰ ਸੁਧਾਰ ਅਤੇ ਅਕਾਲਗੜ੍ਹ ਕਲਾਂ ਵਿਖੇ ਦੁਪਹਿਰ 1:37 ਵਜੇ ਸਾਇਰਨ ਵੱਜਣੇ ਸ਼ੁਰੂ ਹੋ ਗਏ ਹਨ ।