ਪੁਲਿਸ ਮੁਕਾਬਲੇ 'ਚ ਮਾਰੇ ਅਗਵਾਹਕਾਰ ਜਸਪ੍ਰੀਤ ਸਿੰਘ ਦੇ ਪਰਿਵਾਰ ਵਲੋਂ ਨਿਰਪੱਖ ਪੜਤਾਲ ਦੀ ਮੰਗ


ਨਾਭਾ, 30 ਅਪ੍ਰੈਲ-ਪਿੰਡ ਮੰਡੌਰ ਵਿਖੇ 13 ਮਾਰਚ ਨੂੰ ਪੁਲਿਸ ਮੁਕਾਬਲੇ ਵਿਚ ਮਾਰੇ ਗਏ ਕਥਿਤ ਅਗਵਾਹਕਾਰ ਨੌਜਵਾਨ ਜਸਪ੍ਰੀਤ ਸਿੰਘ ਦੇ ਪਰਿਵਾਰ ਵਲੋਂ ਨਿਰਪੱਖ ਪੜਤਾਲ ਲਈ ਹਾਈ ਕੋਰਟ ਵਿਚ ਪਟੀਸ਼ਨ ਦਰਜ ਕੀਤੀ ਗਈ ਹੈ। ਹਾਈ ਕੋਰਟ ਵਲੋਂ ਸੀ. ਆਰ. ਐਮ. ਐਮ. 23707 ਤਹਿਤ ਪਟੀਸ਼ਨ ਦਾਖਲ ਕਰ ਲਈ ਗਈ ਹੈ ਤੇ ਕੱਲ੍ਹ ਨੂੰ ਸੁਣਵਾਈ ਦੀ ਤਰੀਕ ਦਿੱਤੀ ਜਾਵੇਗੀ।