ਮਲੇਰਕੋਟਲਾ ਵਿਖੇ ਲੋਕਾਂ ਨੇ 15 ਮਿੰਟ ਬੱਤੀਆਂ ਰੱਖੀਆਂ ਬੰਦ

ਮਲੇਰਕੋਟਲਾ, 30 ਅਪ੍ਰੈਲ (ਮੁਹੰਮਦ ਹਨੀਫ਼ ਥਿੰਦ)-ਬੀਤੇ ਦਿਨ ਮੁਸਲਿਮ ਪਰਸਨਲ ਲਾਅ ਬੋਰਡ ਨੇ ਇਕ ਅਹਿਮ ਮੀਟਿੰਗ ਕਰਕੇ ਭਾਰਤ ਦੇ ਲੋਕਾਂ ਨੂੰ ਵੱਡੀ ਅਪੀਲ ਕਰਦਿਆਂ ਵਕਫ਼ ਕਾਨੂੰਨ ਖਿਲਾਫ 30 ਅਪ੍ਰੈਲ ਨੂੰ ਬਲੈਕ ਆਊਟ ਦਾ ਐਲਾਨ ਕੀਤਾ ਸੀ ਕਿ ਰਾਤ 9 ਵਜੇ ਤੋਂ ਰਾਤ 9:15 ਤੱਕ ਆਪਣੇ ਘਰਾਂ ਅਤੇ ਦੁਕਾਨਾਂ ਦੀਆਂ ਬੱਤੀਆਂ ਬੰਦ ਰੱਖਣ ਦੀ ਕਾਲ ਦਿੱਤੀ ਗਈ ਸੀ, ਜਿਸ ਦੇ ਮੱਦੇਨਜ਼ਰ ਅੱਜ ਮਲੇਰਕੋਟਲਾ ਵਿਖੇ ਰਾਤ 9 ਵਜੇ ਤੋਂ 9:15 ਵਜੇ ਤੱਕ ਆਪਣੇ-ਆਪਣੇ ਘਰਾਂ ਦੀਆਂ ਮੁਕੰਮਲ ਤੌਰ 'ਤੇ ਬੱਤੀਆਂ ਬੰਦ ਰੱਖੀਆਂ ਗਈਆਂ, ਜਿਸ ਨਾਲ ਚਾਰੇ ਪਾਸੇ ਹਨੇਰਾ ਹੀ ਹਨੇਰਾ ਛਾ ਗਿਆ।