ਭਾਰਤ-ਪਾਕਿ 'ਚ 'ਜੰਗ ਨਹੀਂ ਅਮਨ' ਨੂੰ ਲੈ ਕੇ ਅਕਾਲੀ ਦਲ (ਅ) ਵਲੋਂ ਹਾਲ ਗੇਟ ਦੇ ਬਾਹਰ ਰੋਸ ਪ੍ਰਦਰਸ਼ਨ

ਅੰਮ੍ਰਿਤਸਰ, 30 ਅਪ੍ਰੈਲ (ਜਸਵੰਤ ਸਿੰਘ ਜੱਸ)-ਅਕਾਲੀ ਦਲ ਅੰਮ੍ਰਿਤਸਰ ਵਲੋਂ ਭਾਰਤ-ਪਾਕਿਸਤਾਨ ਦਰਮਿਆਨ ਪਹਿਲਗਾਮ ਅੱਤਵਾਦੀ ਹਮਲੇ ਉਪਰੰਤ ਪੈਦਾ ਹੋਏ ਤਣਾਅ ਨੂੰ ਲੈ ਕੇ ਅੱਜ ਗੁਰੂ ਨਗਰੀ ਦੇ ਹਾਲ ਗੇਟ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਪਾਰਟੀ ਦੇ ਆਗੂ ਇਮਾਨ ਸਿੰਘ ਮਾਨ ਅਤੇ ਹੋਰਨਾਂ ਪਾਰਟੀ ਕਾਰਕੁਨਾਂ ਨੇ ਹੱਥਾਂ ਵਿਚ 'ਜੰਗ ਨਹੀਂ ਅਮਨ" 'ਸਿੱਖ ਭਰਾ ਮਰੂ ਜੰਗ ਨਹੀਂ ਚਾਹੁੰਦੇ' ਆਦਿ ਬੈਨਰ ਫੜੇ ਹੋਏ ਸਨ। ਇਸ ਮੌਕੇ ਇਮਾਨ ਸਿੰਘ ਮਾਨ ਨੇ ਕਿਹਾ ਕਿ ਦੋਵਾਂ ਮੁਲਕਾਂ ਦਰਮਿਆਨ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੈ।