ਜਸਵੰਤ ਸਿੰਘ ਜੱਸੀ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਚੁਣੇ

ਸੰਗਰੂਰ, 30 ਅਪ੍ਰੈਲ (ਧੀਰਜ ਪਸ਼ੋਰੀਆ)-ਦਿ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਸਭਾਵਾਂ ਕਰਮਚਾਰੀ ਯੂਨੀਅਨ ਜ਼ਿਲ੍ਹਾ ਸੰਗਰੂਰ ਦੀ ਚੋਣ ਜਿਸ ਵਿਚ ਬਤੌਰ ਸੂਬਾ ਕਮੇਟੀ ਨੁਮਾਇੰਦਾ ਵਰਿਆਮ ਸਿੰਘ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਅਤੇ ਰਮਨਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਮਾਨਸਾ ਸ਼ਾਮਿਲ ਹੋਏ, ਵਿਚ ਪੂਰਨ ਬਹੁਮਤ ਨਾਲ ਜਸਵੰਤ ਸਿੰਘ ਜੱਸੀ ਸ਼ੇਰੋਂ ਜ਼ਿਲ੍ਹਾ ਪ੍ਰਧਾਨ, ਗੁਰਦੀਪ ਸਿੰਘ ਸੀ. ਮੀਤ ਪ੍ਰਧਾਨ, ਬਲਜੀਤ ਸਿੰਘ ਜੋਰਾ ਜਨਾਲ ਜਨਰਲ ਸਕੱਤਰ ਅਤੇ ਸੰਦੀਪ ਸਿੰਘ ਮੀਤ ਪ੍ਰਧਾਨ, ਪ੍ਰਭਜੋਤ ਸਿੰਘ ਸਕੱਤਰ, ਕੁਲਵਿੰਦਰ ਸਿੰਘ ਘਰਾਚੋ ਖਜ਼ਾਨਚੀ, ਹਰਜੀਤ ਸਿੰਘ ਪ੍ਰੈੱਸ ਸਕੱਤਰ, ਦੀਪਕ ਆਡੀਟਰ ਅਤੇ ਪਰਵੀਰ ਸਿੰਘ ਬੱਬੂ ਪ੍ਰੋਪੋਗੰਡਾ ਸਕੱਤਰ ਚੁਣੇ ਗਏ। ਜ਼ਿਲ੍ਹਾ ਜਥੇਬੰਦੀ ਦੇ ਕਮੇਟੀ ਮੈਂਬਰ ਲਈ ਅਵਤਾਰ ਸਿੰਘ, ਬਲਜਿੰਦਰ ਸਿੰਘ, ਗੁਰਵਿੰਦਰ ਸਿੰਘ, ਅੰਗਰੇਜ਼ ਸਿੰਘ ਚੁਣੇ ਗਏ। ਸਟੇਟ ਡੇਲੀਗੇਟ ਲਈ ਜਸਵੰਤ ਸਿੰਘ ਜੱਸੀ ਸ਼ੇਰੋਂ, ਬਲਜੀਤ ਸਿੰਘ ਜੋਰਾ ਜਨਾਲ ਅਤੇ ਕੁਲਵਿੰਦਰ ਸਿੰਘ ਘਰਾਚੋ ਨਾਮਜ਼ਦ ਕੀਤੇ ਗਏ। ਜਗਤਾਰ ਸਿੰਘ ਮੂਨਕ ਨੂੰ ਮੁੱਖ ਬੁਲਾਰਾ ਅਤੇ ਅਤੇ ਬਲਜਿੰਦਰ ਸਿੰਘ ਨੂੰ ਸਰਪ੍ਰਸਤ ਨਾਮਜ਼ਦ ਕੀਤਾ ਗਿਆ।