12ਵੀਂ ਦੇ ਨਤੀਜਿਆਂ 'ਚੋਂ ਵੰਸ਼ਿਕਾ ਦੀ ਸ਼ਾਨਦਾਰ ਪੁਜ਼ੀਸ਼ਨ

ਮਾਛੀਵਾੜਾ ਸਾਹਿਬ, 30 ਅਪ੍ਰੈਲ (ਮਨੋਜ ਕੁਮਾਰ)-ਕੁਮਾਰ ਪਰਿਵਾਰ ਦੀ ਹੋਣਹਾਰ ਧੀ ਅਤੇ ਪਵਨ ਕੁਮਾਰ ਦੀ ਸਪੁੱਤਰੀ ਵੰਸ਼ਿਕਾ ਨੇ ਸੈਂਟਰਲ ਬੋਰਡ ਆਫ ਐਜੂਕੇਸ਼ਨ 12ਵੀਂ ਜਮਾਤ ਦੇ ਐਲਾਨੇ ਨਤੀਜਿਆਂ ਵਿਚ ਬੇਹੱਦ ਸ਼ਾਨਦਾਰ ਪਾਰੀ ਖੇਡਦੇ ਹੋਏ ਤਹਿਸੀਲ ਸਮਰਾਲਾ ਵਿਚੋਂ ਅੱਵਲ ਸਥਾਨ ਪ੍ਰਾਪਤ ਕੀਤਾ ਹੈ। ਏਵਿਓਰ ਸਕੂਲ ਦੀ ਇਸ ਹੋਣਹਾਰ ਵਿਦਿਆਰਥਣ ਨੇ 96.5% ਨੰਬਰ ਲਏ ਹਨ।