ਅਟਾਰੀ ਸਰਹੱਦ ਰਸਤੇ ਪਾਕਿਸਤਾਨ ਜਾ ਰਹੇ ਕਸ਼ਮੀਰੀ ਦੀ ਮੌਤ
.jpg)
ਅਟਾਰੀ, ਅੰਮ੍ਰਿਤਸਰ, 30 ਅਪ੍ਰੈਲ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਵਲੋਂ ਆਪਣੀ ਅਟਾਰੀ ਸਰਹੱਦ ਨੂੰ ਅੱਜ 30 ਅਪ੍ਰੈਲ ਸ਼ਾਮ ਤੋਂ ਬੰਦ ਕੀਤੇ ਜਾਣ ਦੇ ਮੱਦੇਨਜ਼ਰ ਭਾਰਤ ਤੋਂ ਪਾਕਿਸਤਾਨ ਜਾ ਰਹੇ ਪਕਿਸਤਾਨੀ ਕਸ਼ਮੀਰੀ ਵਿਅਕਤੀ ਜੋ ਕਿ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਭਾਰਤੀ ਕਸ਼ਮੀਰ ਆਇਆ ਸੀ, ਉਹ ਭਾਰਤ ਤੋਂ ਅਟਾਰੀ ਵਾਹਗਾ ਸਰਹੱਦ ਰਸਤੇ ਪਾਕਿਸਤਾਨ ਆਪਣੇ ਵਤਨ ਜਾ ਰਿਹਾ ਸੀ ਕਿ ਆਈ.ਸੀ.ਪੀ. ਅਟਾਰੀ ਸਰਹੱਦ ਵਿਖੇ ਉਸ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਦੀ ਜਾਂਚ ਆਈ.ਸੀ.ਪੀ. ਵਿਖੇ ਤਾਇਨਾਤ ਡਾਕਟਰ ਦੀ ਟੀਮ ਵਲੋਂ ਕੀਤੀ ਗਈ ਤਾਂ ਉਹ ਮੌਕੇ ਉਤੇ ਹੀ ਦਮ ਤੋੜ ਗਿਆI