ਅੱਗ ਨਾਲ ਨੁਕਸਾਨੀ ਕਣਕ ਤੇ ਨਾੜ ਦਾ ਗਿਰਦਾਵਰੀ ਕਰਵਾ ਕੇ ਜਲਦ ਮੁਆਵਜ਼ਾ ਦੇਵੇ ਸਰਕਾਰ- ਜਸਵੀਰ ਸਿੰਘ ਲਿਟਾਂ

ਭੁਲੱਥ (ਕਪੂਰਥਲਾ), 30 ਅਪ੍ਰੈਲ (ਮਨਜੀਤ ਸਿੰਘ ਰਤਨ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਕਿਸਾਨਾਂ ਦੀ ਸੜੀ ਕਣਕ ਅਤੇ ਨਾੜ ਦਾ ਖਰਾਬਾ ਲੈਣ ਸਬੰਧੀ ਇਕ ਉਚੇਚੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਲਿਟਾਂ ਅਤੇ ਸਰਬਜੀਤ ਸਿੰਘ ਬਾਠ ਸਕੱਤਰ ਜਨਰਲ ਦੀ ਪ੍ਰਧਾਨਗੀ ਹੇਠ ਪਿੰਡ ਰਾਮਗੜ੍ਹ ਵਿਖੇ ਹੋਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਕਿਸਾਨ ਆਗੂਆਂ ਨੇ ਕਿਹਾ ਕਿ ਜ਼ਿਲ੍ਹੇ ਵਿਚ ਬਹੁਤ ਵੱਡੀ ਪੱਧਰ ਉਤੇ ਕਣਕ ਨੂੰ ਕਾਫੀ ਪਿੰਡਾਂ ਵਿਚ ਅੱਗ ਲੱਗੀ ਹੈ, ਜਿਸ ਨਾਲ ਤੂੜੀ, ਕਣਕ, ਨਾੜ, ਟਰੈਕਟਰ ਜਾਂ ਹੋਰ ਕੋਈ ਨੁਕਸਾਨ ਹੋਇਆ, ਉਸ ਦੀ ਪੰਜਾਬ ਸਰਕਾਰ ਤੋਂ ਜਥੇਬੰਦੀ ਪੁਰਜ਼ੋਰ ਮੰਗ ਕਰਦੀ ਹੈ ਕਿ ਕਿਸਾਨਾਂ ਨੂੰ ਕਣਕ ਅੱਗ ਲੱਗਣ ਦੇ ਪ੍ਰਤੀ ਏਕੜ 50 ਹਜ਼ਾਰ ਰੁਪਏ ਅਤੇ ਨਾੜ ਦੇ 5000 ਰੁਪਏ ਜਲਦੀ ਗਿਰਦਾਵਰੀ ਕਰਵਾ ਕੇ ਦਿੱਤੇ ਜਾਣ।