ਆਈ.ਸੀ.ਐਸ.ਸੀ. ਬੋਰਡ ਹੋਲੀ ਏਂਜਲਸ ਸਕੂਲ ਦਾ ਨਤੀਜਾ ਰਿਹਾ 100 ਫੀਸਦੀ

ਰਾਜਪੁਰਾ, 30 ਅਪ੍ਰੈਲ (ਰਣਜੀਤ ਸਿੰਘ)-ਇਥੋਂ ਦੇ ਹੋਲੀ ਏਂਜਲਸ ਸਕੂਲ ਦਾ ਆਈ.ਸੀ.ਐਸ.ਸੀ. ਬੋਰਡ ਦਾ ਨਤੀਜਾ 100% ਰਿਹਾ। ਇਸ ਸਬੰਧੀ ਸਕੂਲ ਦੇ ਡਾਇਰੈਕਟਰ ਸੈਬੀ ਥੋਮਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਦੇ ਵਿਦਿਆਰਥੀ ਅਭੀਨੀਤ ਲੌਂਗੀਆ ਨੇ 98.2 ਫੀਸਦੀ, ਸੁਮਿਤਤਾ ਗੁਪਤਾ 98%, ਗੁਰਕੀਰਤ ਸਿੰਘ ਚੌਹਾਨ ਅਤੇ ਸੁਬੀਰ ਪਾਹੂਜਾ ਨੇ 97.6 ਫੀਸਦੀ ਨੰਬਰ ਲੈ ਕੇ ਸਕੂਲ ਅਤੇ ਹਲਕੇ ਦਾ ਨਾਂ ਰੌਸ਼ਨ ਕੀਤਾ ਹੈ। ਸੈਬੀ ਥੋਮਸ ਨੇ ਕਿਹਾ ਕਿ ਸਕੂਲ ਦੇ 190 ਬੱਚਿਆਂ ਵਿਚੋਂ 43 ਬੱਚਿਆਂ ਨੇ 90% ਜਾਂ ਇਸ ਤੋਂ ਉੱਪਰ ਅੰਕ ਹਾਸਿਲ ਕੀਤੇ ਹਨ।