JALANDHAR WEATHER

ਵਿਧਾਇਕ ਗਿਆਸਪੁਰਾ ਨੂੰ ਕਿਸਾਨਾਂ ਨੇ ਘੇਰਿਆ

ਮਲੌਦ (ਖੰਨਾ), 30 ਅਪ੍ਰੈਲ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਪਿੰਡ ਕੁਲਾਹੜ ਦੇ ਸਕੂਲ ਵਿਚ ਸਿੱਖਿਆ ਕ੍ਰਾਂਤੀ ਤਹਿਤ ਉਦਘਾਟਨ ਕਰਨ ਲਈ ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਪਹੁੰਚੇ। ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ ਦੀ ਅਗਵਾਈ ਹੇਠ ਵਿਧਾਇਕ ਗਿਆਸਪੁਰਾ ਨੂੰ ਸੂਬੇ ਦੀਆਂ ਵੱਖ-ਵੱਖ ਥਾਵਾਂ 'ਤੇ ਕਿਸਨਾਂ ਅਤੇ ਅਧਿਆਪਕਾਂ ਉੱਪਰ ਹੋਏ ਜਬਰ ਬਾਰੇ ਪੁੱਛਿਆ ਤਾਂ ਵਿਧਾਇਕ ਗਿਆਸਪੁਰਾ ਨੇ ਆਖਿਆ ਕਿ ਮੈਂ ਇਕ ਵਿਧਾਇਕ ਹਾਂ ਜੋ ਸਿਰਫ ਆਪਣੇ ਹਲਕੇ ਪਾਇਲ ਨਾਲ ਸਬੰਧਿਤ ਮਸਲੇ 'ਤੇ ਗੱਲਬਾਤ ਕਰ ਸਕਦਾ ਹਾਂ। ਅਖੀਰ ਤੱਕ ਕਿਸਾਨ ਆਗੂ ਸੂਬੇ ਦੀਆਂ ਮੰਗਾਂ 'ਤੇ ਅੜੇ ਰਹੇ ਅਤੇ ਵਿਧਾਇਕ ਆਪਣੇ ਹਲਕੇ ਦੀਆਂ ਮੁਸ਼ਕਿਲਾਂ ਬਾਰੇ ਪੁੱਛਦੇ ਰਹੇ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ