ਅੱਜ ਤੋਂ ਸ਼ੁਰੂ ਹੋਵੇਗੀ ਚਾਰ ਧਾਮ ਯਾਤਰਾ

ਦੇਹਰਾਦੂਨ, 30 ਅਪ੍ਰੈਲ- ਚਾਰ ਧਾਮ ਯਾਤਰਾ ਅੱਜ ਅਕਸ਼ੈ ਤ੍ਰਿਤੀਆ ’ਤੇ ਸ਼ੁਰੂ ਹੋਵੇਗੀ। ਦੇਵੀ ਗੰਗਾ ਦੀ ਪਾਲਕੀ ਸਵੇਰੇ 9 ਵਜੇ ਗੰਗੋਤਰੀ ਧਾਮ ਪਹੁੰਚੇਗੀ। ਪੂਜਾ ਤੋਂ ਬਾਅਦ, ਕਿਵਾੜ 10:30 ਵਜੇ ਖੋਲ੍ਹੇ ਜਾਣਗੇ। ਯਮੁਨੋਤਰੀ ਧਾਮ ਦੇ ਕਿਵਾੜ ਸਵੇਰੇ 11:55 ਵਜੇ ਖੁੱਲ੍ਹਣਗੇ। ਇਸ ਸਾਲ ਹੁਣ ਤੱਕ 20 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਇਸ ਵਾਰ ਇਹ ਅੰਕੜਾ 60 ਲੱਖ ਤੋਂ ਉੱਪਰ ਜਾਣ ਦੀ ਉਮੀਦ ਹੈ। ਪਿਛਲੇ ਸਾਲ, ਭਾਰੀ ਮੀਂਹ ਤੋਂ ਬਾਅਦ ਕੇਦਾਰਨਾਥ ਰਸਤੇ ਨੂੰ ਨੁਕਸਾਨ ਪਹੁੰਚਣ ਕਾਰਨ ਯਾਤਰਾ 15 ਦਿਨਾਂ ਤੋਂ ਵੱਧ ਸਮੇਂ ਲਈ ਰੁੱਕ ਗਈ ਸੀ, ਇਸ ਦੇ ਬਾਵਜੂਦ, 48.11 ਲੱਖ ਤੋਂ ਵੱਧ ਸ਼ਰਧਾਲੂ ਆਏ ਸਨ।