ਆਂਧਰਾ ਪ੍ਰਦੇਸ਼: ਮੰਦਰ ਦੀ ਕੰਧ ਡਿੱਗਣ ਕਾਰਨ 8 ਲੋਕਾਂ ਦੀ ਮੌਤ

ਅਮਰਾਵਤੀ, 30 ਅਪ੍ਰੈਲ- ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿਚ ਸ੍ਰੀ ਵਰਾਹ ਲਕਸ਼ਮੀ ਨਰਸਿਮਹਾ ਸਵਾਮੀ ਮੰਦਰ ਵਿਚ ਚੰਦਨਉਤਸਵ ਦੌਰਾਨ ਇਕ ਭਿਆਨਕ ਘਟਨਾ ਵਾਪਰੀ। ਇੱਥੇ ਇਕ ਕੰਧ ਦਾ 20 ਫੁੱਟ ਲੰਬਾ ਹਿੱਸਾ ਡਿੱਗਣ ਨਾਲ 8 ਲੋਕਾਂ ਦੀ ਮੌਤ ਹੋ ਗਈ ਤੇ ਕਈ ਲੋਕ ਜ਼ਖਮੀ ਵੀ ਹੋਏ। ਐਨ.ਡੀ.ਆਰ.ਐਫ਼. ਅਤੇ ਏ.ਪੀ.ਐਸ.ਡੀ.ਆਰ.ਐਫ. ਦੀਆਂ ਟੀਮਾਂ ਮੌਕੇ ’ਤੇ ਮੌਜੂਦ ਹਨ। ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਘਟਨਾ ਬਾਰੇ ਐਸ.ਡੀ.ਆਰ.ਐਫ਼. ਦੇ ਇਕ ਜਵਾਨ ਨੇ ਦੱਸਿਆ ਕਿ ਇਹ ਘਟਨਾ ਰਾਤ ਨੂੰ ਲਗਭਗ 2:30 ਵਜੇ ਵਾਪਰੀ। ਜਵਾਨ ਨੇ ਕਿਹਾ ਕਿ ਜਿਵੇਂ ਹੀ ਸਾਨੂੰ ਘਟਨਾ ਦੀ ਜਾਣਕਾਰੀ ਮਿਲੀ, ਅਸੀਂ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ।