JALANDHAR WEATHER

8 ਬੱਚਿਆਂ ਦੀ ਮਾਂ ਦਾ ਪਾਸਪੋਰਟ ਪਾਕਿਸਤਾਨੀ, ਜੰਮੂ-ਕਸ਼ਮੀਰ ਪੁਲਿਸ ਵਾਪਸ ਭੇਜਣ ਲਈ ਲੈ ਕੇ ਪਹੁੰਚੀ ਅਟਾਰੀ ਸਰਹੱਦ

ਅਟਾਰੀ, (ਅੰਮ੍ਰਿਤਸਰ) 30 ਅਪ੍ਰੈਲ (ਗੁਰਦੀਪ ਸਿੰਘ ਅਟਾਰੀ)- ਜੰਮੂ ਕਸ਼ਮੀਰ ਰਾਜ ਦੇ ਰਜੌਰੀ ਸ਼ਹਿਰ ਦੀ ਰਹਿਣ ਵਾਲੀ ਬਜ਼ੁਰਗ ਔਰਤ ਅਜਰਾਬੀ ਭੱਟੀ ਨੇ ਰੋਂਦੇ ਕਰਲਾਉਂਦੇ ਅਟਾਰੀ ਸਰਹੱਦ ’ਤੇ ਗੱਲਬਾਤ ਕਰਦੇ ਦੱਸਿਆ ਕਿ ਪਹਿਲਗਾਮ ਹਮਲੇ ਤੋਂ ਬਾਅਦ ਉਸ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਉਸ ਦਾ ਨਿਕਾਹ 45 ਸਾਲ ਪਹਿਲਾਂ ਮੁਹੰਮਦ ਦੀਨ ਭੱਟੀ ਨਾਲ ਹੋਇਆ ਸੀ ਅਤੇ ਉਹ ਅੱਠ ਬੱਚਿਆਂ ਦੀ ਮਾਂ ਹੈ। ਕੁਝ ਦਿਨ ਪਹਿਲਾਂ ਉਨ੍ਹਾਂ ਦੇ ਘਰ ਪੁਲਿਸ ਆਈ ਅਤੇ ਪਾਕਿਸਤਾਨੀ ਪਾਸਪੋਰਟ ਅਤੇ ਨਿਕਾਹ ਦੇ ਕਾਗਜ਼ ਪੱਤਰ ਨਾਲ ਲੈ ਗਈ। ਅੱਜ ਤੜਕਸਾਰ ਉਸ ਨੂੰ ਪਾਕਿਸਤਾਨ ਭੇਜਣ ਲਈ ਜੰਮੂ-ਕਸ਼ਮੀਰ ਪੁਲਿਸ ਅਟਾਰੀ ਸਰਹੱਦ ’ਤੇ ਲੈ ਕੇ ਪਹੁੰਚੀ ਹੈ। ਇਸ ਮੌਕੇ ਅਜਰਾਬੀ ਭੱਟੀ ਦੇ ਨਾਲ ਉਸ ਦੇ ਬੱਚੇ ਵੀ ਪਹੁੰਚੇ ਹੋਏ ਸਨ ਜੋ ਬੁੱਢੀ ਮਾਂ ਨੂੰ ਗਲਵੱਕੜੀ ਵਿਚ ਲੈ ਕੇ ਰੋਂਦੇ ਦਿਖਾਈ ਦਿੱਤੇ। ਅਜਰਾਬੀ ਭੱਟੀ ਨੇ ਕਿਹਾ ਕਿ ਉਸ ਦੇ ਮਾਤਾ-ਪਿਤਾ ਵੀ ਮਰ ਚੁੱਕੇ ਹਨ, ਹੁਣ ਉਹ ਪਾਕਿਸਤਾਨ ਜਾ ਕੇ ਕੀ ਕਰੇਗੀ। ਉਹ ਪਾਕਿਸਤਾਨ ਨਹੀਂ ਜਾਏਗੀ, ਭਾਰਤ ਵਿਚ ਹੀ ਮਰੇਗੀ। ਉਸ ਨੇ ਅੱਗੇ ਕਿਹਾ ਕਿ ਜਦੋਂ ਉਸ ਦਾ ਨਿਕਾਹ ਹੋਇਆ ਸੀ, ਉਸ ਸਮੇਂ ਕਾਨੂੰਨ ਕੁਝ ਹੋਰ ਸਨ ਪਰ ਹੁਣ ਕਾਨੂੰਨ ਨਵੇਂ ਬਣਾ ਦਿੱਤੇ ਗਏ ਹਨ। ਉਨ੍ਹਾਂ ਨੇ ਭਾਰਤ ਸਰਕਾਰ ਅੱਗੇ ਅਪੀਲ ਕੀਤੀ ਕਿ ਅੱਠ ਬੱਚਿਆਂ ਦੀ ਬਜ਼ੁਰਗ ਮਾਂ ਨੂੰ ਪਰਿਵਾਰ ਵਿਚ ਰਹਿਣ ਦੀ ਇਜਾਜ਼ਤ ਦਿੱਤੀ ਜਾਵੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ