ਪੋਸਟਰ ਕੀਤਾ ਡਿਲੀਟ ਪਾਰਟੀ ਨੇਤਾਵਾਂ ਨੂੰ ਦਿਸ਼ਾ ਨਿਰਦੇਸ਼ ਜਾਰੀ

ਨਵੀਂ ਦਿੱਲੀ, 29 ਅਪ੍ਰੈਲ (ਪੀ. ਟੀ. ਆਈ)-ਮਾਮਲੇ ਨੂੰ ਵਧਦਾ ਦੇਖ ਕਾਂਗਰਸ ਨੇ ਦੇਰ ਰਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 'ਗਾਇਬ' ਦੱਸਣ ਵਾਲਾ ਪੋਸਟਰ ਐਕਸ ਤੋਂ ਡਿਲੀਟ ਕਰ ਦਿੱਤਾ ਅਤੇ ਪਾਰਟੀ ਨੇਤਾਵਾਂ ਲਈ ਪਹਿਲਗਾਮ ਹਮਲੇ ਸੰਬੰਧੀ ਬਿਆਨ ਦੇਣ ਨੂੰ ਲੈ ਕੇ ਦਿਸ਼ਾ ਨਿਰਦੇਸ਼ ਜਾਰੀ ਕੀਤੇ | ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੇ ਪਾਰਟੀ ਦੇ ਸਾਰੇ ਪ੍ਰਦੇਸ਼ ਮੁਖੀਆਂ, ਸੀਐਲਪੀ ਨੇਤਾਵਾਂ, ਪਾਰਟੀ ਜਨਰਲ ਸਕੱਤਰਾਂ ਅਤੇ ਇੰਚਾਰਜਾਂ, ਸੰਸਦ ਮੈਂਬਰਾਂ, ਵਿਧਾਇਕਾਂ/ਐਮਐਲਸੀ ਅਤੇ ਵੱਖ-ਵੱਖ ਸੰਗਠਨਾਂ ਦੇ ਮੁਖੀਆਂ ਨੂੰ ਬਿਆਨਬਾਜੀ ਸੰਬੰਧੀ ਸਾਵਧਾਨੀ ਅਤੇ ਅਨੁਸ਼ਾਸਨ ਵਰਤਣ ਲਈ ਕਿਹਾ | ਉਨ੍ਹਾਂ ਪੱਤਰ 'ਚ ਕਿਹਾ ਕਿ ਪਹਿਲਗਾਮ ਹਮਲੇ ਸੰਬੰਧੀ ਸਿਰਫ਼ ਅਧਿਕਾਰਤ ਨੇਤਾ ਹੀ ਪਾਰਟੀ ਵਲੋਂ ਬਿਆਨ ਦੇਣਗੇ | ਜੇਕਰ ਕੋਈ ਨੇਤਾ ਇਨ੍ਹਾਂ ਨਿਰਦੇਸ਼ਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ |