ਅੱਜ ਕਸ਼ਮੀਰ ਜਾਣਗੇ ਰਾਹੁਲ ਗਾਂਧੀ ਤੇ ਫ਼ੌਜ ਮੁਖੀ ਜਨਰਲ ਉਪੇਂਦਰ ਦਿਵੇਦੀ


ਸ੍ਰੀਨਗਰ, 25 ਅਪ੍ਰੈਲ- ਰਾਹੁਲ ਗਾਂਧੀ ਅੱਜ ਜੰਮੂ-ਕਸ਼ਮੀਰ ਦਾ ਦੌਰਾ ਕਰਨਗੇ। ਉਹ ਪਹਿਲਗਾਮ ਅੱਤਵਾਦੀ ਹਮਲੇ ਦੇ ਜ਼ਖਮੀਆਂ ਨੂੰ ਮਿਲਣ ਲਈ ਅਨੰਤਨਾਗ ਹਸਪਤਾਲ ਜਾਣਗੇ। ਇਸ ਦੇ ਨਾਲ ਹੀ ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਵੀ ਅੱਜ ਸ੍ਰੀਨਗਰ ਪਹੁੰਚਣਗੇ। ਉਹ ਬੈਸਰਨ ਘਾਟੀ ਵੀ ਜਾਣਗੇ ਤੇ ਹਮਲੇ ਦੇ ਮੱਦੇਨਜ਼ਰ ਸੁਰੱਖਿਆ ਸਥਿਤੀ ਦੀ ਸਮੀਖਿਆ ਕਰਨਗੇ। ਇਸ ਦੌਰਾਨ ਸਥਾਨਕ ਫੌਜੀ ਟੁਕੜੀਆਂ ਦੇ ਸਿਖਰਲੇ ਕਮਾਂਡਰ ਜਨਰਲ ਦਿਵੇਦੀ ਨੂੰ ਸੰਖੇਪ ਜਾਣਕਾਰੀ ਦੇਣਗੇ ਤੇ ਨਾਲ ਹੀ, ਉਹ ਕਸ਼ਮੀਰ ਅਤੇ ਕੰਟਰੋਲ ਰੇਖਾ ਵਿਚ ਕੀਤੀਆਂ ਜਾ ਰਹੀਆਂ ਅੱਤਵਾਦ ਵਿਰੋਧੀ ਗਤੀਵਿਧੀਆਂ ਬਾਰੇ ਜਾਣਕਾਰੀ ਦੇਣਗੇ।