ਡਰੱਗ ਮਨੀ ਦੀ ਬਰਾਮਦਗੀ ਅਤੇ ਪੰਜਾਬ ਪੁਲਿਸ ਦੇ ਇਕ ਕਾਂਸਟੇਬਲ ਦੀ ਗ੍ਰਿਫ਼ਤਾਰੀ ਬਾਰੇ ਬੋਲੇ ਗੁਰਪ੍ਰੀਤ ਸਿੰਘ ਭੁੱਲਰ

ਅੰਮ੍ਰਿਤਸਰ, 19 ਅਪ੍ਰੈਲ- ਡਰੱਗ ਮਨੀ ਦੀ ਬਰਾਮਦਗੀ ਅਤੇ ਇਕ ਡਰੱਗ ਕਾਰਟੈਲ ਵਿਚ ਪੰਜਾਬ ਪੁਲਿਸ ਦੇ ਇਕ ਕਾਂਸਟੇਬਲ ਦੀ ਗ੍ਰਿਫ਼ਤਾਰੀ ਬਾਰੇ, ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਅਸੀਂ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ 9 ਅਪ੍ਰੈਲ ਨੂੰ ਇਕ ਕੇਸ ਦਰਜ ਕੀਤਾ ਗਿਆ ਸੀ ਅਤੇ ਇਕ ਸਤਨਾਮ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਅਸੀਂ ਬਾਅਦ ਵਿਚ ਪੰਜ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗੁਰੂਗ੍ਰਾਮ ਦਾ ਇਕ ਵਿਅਕਤੀ ਅਨਿਲ, ਇਸ ਹਵਾਲਾ ਰੈਕੇਟ ਦਾ ਕਿੰਗਪਿਨ ਬਣ ਕੇ ਉਭਰਿਆ ਤੇ ਜਾਂਚ ਤੋਂ ਬਾਅਦ, ਪੰਜਾਬ ਪੁਲਿਸ ਦੇ ਇਕ ਕਾਂਸਟੇਬਲ ਸਮੇਤ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਡਰੱਗ ਹਵਾਲਾ ਗਠਜੋੜ ਵਿਚ ਕੁੱਲ ਵਸੂਲੀ 46 ਲੱਖ 91 ਹਜ਼ਾਰ ਰੁਪਏ ਹੈ। ਇਸ ਪਿਛੇ ਦੋ ਬਦਨਾਮ ਅਮਰੀਕਾ-ਅਧਾਰਿਤ ਤਸਕਰ, ਜੋਬਨ ਕਲੇਰ ਅਤੇ ਗੋਪੀ ਚੋਗਾਵਾਂ ਸਨ। ਇਹ ਪੈਸਾ ਦੁਬਈ ਰਾਹੀਂ ਪਾਕਿਸਤਾਨ ਜਾਣਾ ਸੀ... ਅਸੀਂ ਇਸ ਕਾਰਟੈਲ ਨੂੰ ਤੋੜ ਦਿੱਤਾ ਹੈ। ਅਸੀਂ ਅਜੇ ਵੀ ਇਸ ’ਤੇ ਕੰਮ ਕਰ ਰਹੇ ਹਾਂ।