ਅਫ਼ਗਾਨਿਸਤਾਨ ’ਚ ਆਇਆ 5.8 ਤੀਬਰਤਾ ਦਾ ਭੁਚਾਲ, ਭਾਰਤ ’ਚ ਵੀ ਹੋਇਆ ਮਹਿਸੂਸ

ਨਵੀਂ ਦਿੱਲੀ, 19 ਅਪ੍ਰੈਲ- ਅੱਜ ਦੁਪਹਿਰ ਅਫ਼ਗਾਨਿਸਤਾਨ ਵਿਚ 5.8 ਤੀਬਰਤਾ ਦਾ ਭੁਚਾਲ ਆਇਆ, ਜਿਸ ਨਾਲ ਜੰਮੂ-ਕਸ਼ਮੀਰ ਅਤੇ ਦਿੱਲੀ-ਐਨ.ਸੀ.ਆਰ. ਖ਼ੇਤਰ ਦੇ ਕੁਝ ਹਿੱਸਿਆਂ ਵਿਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਨੇ ਕਿਹਾ ਕਿ ਭੁਚਾਲ 130 ਕਿਲੋਮੀਟਰ ਦੀ ਡੂੰਘਾਈ ’ਤੇ ਸੀ। ਜਰਮਨ ਰਿਸਰਚ ਸੈਂਟਰ ਫਾਰ ਜੀਓਸਾਇੰਸਿਜ਼ ਦੇ ਅਨੁਸਾਰ, ਭੁਚਾਲ ਅਫ਼ਗਾਨਿਸਤਾਨ-ਤਾਜ਼ਿਕਸਤਾਨ ਸਰਹੱਦ ਦੇ ਆਲੇ-ਦੁਆਲੇ ਦੇ ਖੇਤਰਾਂ ਵਿਚ ਆਇਆ ਪਰ ਕਿਸੇ ਵੀ ਨੁਕਸਾਨ ਦੀ ਤੁਰੰਤ ਕੋਈ ਰਿਪੋਰਟ ਸਾਹਮਣੇ ਨਹੀਂ ਆਈ ਹੈ।