ਤੇਜ਼ ਝੱਖੜ ਤੋਂ ਬਾਅਦ ਮੀਂਹ ਨਾਲ ਅਨਾਜ ਮੰਡੀਆਂ ਵਿਚ ਪਈ ਕਣਕ ਦੀ ਫ਼ਸਲ ਹੋਈ ਗਿੱਲੀ

ਤਪਾ ਮੰਡੀ ,18 ਅਪ੍ਰੈਲ (ਵਿਜੇ ਸ਼ਰਮਾ) - ਤੇਜ਼ ਝੱਖੜ ਤੋਂ ਬਾਅਦ ਮੀਂਹ ਦੇ ਪੈਣ ਕਰਕੇ ਅੰਦਰਲੀ ਅਤੇ ਬਾਹਰਲੀ ਅਨਾਜ ਮੰਡੀ ਵਿਚ ਪਈ ਕਣਕ ਦੀ ਫ਼ਸਲ ਗਿੱਲੀ ਹੋਣ ਦਾ ਸਮਾਚਾਰ ਹੈ। ਸਵੇਰ ਤੋਂ ਹੀ ਮੌਸਮ ਖ਼ਰਾਬ ਚੱਲ ਰਿਹਾ ਸੀ ਤੇ ਤੇਜ਼ ਹਵਾਵਾਂ ਚਲਣੀਆਂ ਸ਼ੁਰੂ ਹੋ ਗਈਆਂ । ਅੰਦਰਲੀ ਅਨਾਜ ਮੰਡੀ ਅੰਦਰ ਸ਼ੈੱਡਾਂ ਤੋਂ ਬਾਹਰ ਪਈ ਕਣਕ ਦੀ ਫ਼ਸਲ ਨੂੰ ਕਿਸਾਨਾਂ ਤੇ ਆੜ੍ਹਤੀਆਂ ਵਲੋਂ ਭਾਵੇਂ ਢੱਕ ਦਿੱਤਾ ਗਿਆ ਪਰ ਫਿਰ ਵੀ ਕਣਕ ਦੇ ਗੱਟਿਆਂ ਵਿਚ ਖੁੱਲ੍ਹੇ ਅਸਮਾਨ ਥੱਲੇ ਪਈ ਫ਼ਸਲ ਪਾਣੀ ਕਰਕੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਮੌਸਮ ਦੇ ਖ਼ਰਾਬ ਹੋਣ ਕਾਰਨ ਕਣਕ ਦੇ ਝਾੜ 'ਤੇ ਕਾਫੀ ਅਸਰ ਪੈਣ ਦੀ ਸੰਭਾਵਨਾ ਹੈ। ਕਿਉਂਕਿ ਹਰ ਦੂਜੇ ਦਿਨ ਮੌਸਮ ਖ਼ਰਾਬ ਹੋ ਜਾਂਦਾ ਹੈ, ਜਿਸ ਕਾਰਨ ਕਿਸਾਨਾਂ ਨੂੰ ਚਿੰਤਾ ਸਤਾ ਰਹੀ ਹੈ।