ਅੱਗ ਲੱਗਣ ਕਾਰਨ ਕਈ ਏਕੜ ਖੜੀ ਕਣਕ ਹੋਈ ਸੁਆਹ

ਚਾਉਕੇ, (ਬਠਿੰਡਾ), 19 ਅਪ੍ਰੈਲ (ਮਨਜੀਤ ਸਿੰਘ ਘੜੈਲੀ)- ਪਿੰਡ ਜਿਉਂਦ ਲਾਗੇ ਅੱਜ ਅੱਗ ਲੱਗਣ ਕਾਰਨ ਕਈ ਕਿਸਾਨਾਂ ਦੀ ਕਈ ਏਕੜ ਪੱਕੀ ਖੜੀ ਕਣਕ ਸੜ ਕੇ ਸੁਆਹ ਹੋ ਗਈ । ਇਸ ਅੱਗ ਲੱਗਣ ਦਾ ਪਤਾ ਚੱਲਦਿਆਂ ਹੀ ਲਾਗਲੇ ਪਿੰਡ ਘੜੈਲੀ , ਜਿਉੰਦ , ਜੇਠੂਕੇ , ਘੜੈਲਾ ਆਦਿ ਲਾਗਲੇ ਪਿੰਡਾਂ ਦੇ ਲੋਕਾਂ ਨੇ ਵੱਡੀ ਗਿਣਤੀ ’ਚ ਆਪੋ ਆਪਣੇ ਸਾਧਨਾਂ ਰਾਹੀਂ ਇਸ ਅੱਗ ਨੂੰ ਬੁਝਾਉਣ ਲਈ ਯਤਨ ਆਰੰਭ ਦਿੱਤੇ ਅਤੇ ਫਾਇਰ ਬਿ੍ਰਗੇਡ ਦੀਆਂ ਦੋ ਗੱਡੀਆਂ ਨੇ ਵੀ ਸੂਚਨਾ ਮਿਲਦਿਆਂ ਹੀ ਪਹੁੰਚਕੇ ਇਸ ਭਿਆਨਕ ਅੱਗ ’ਤੇ ਬੜੀ ਮੁਸ਼ੱਕਤ ਨਾਲ ਕਾਬੂ ਪਾਇਆ। ਭਾਵੇਂ ਇਸ ਅੱਗ ਲੱਗਣ ਦੇ ਅਸਲ ਕਾਰਨਾਂ ਬਾਰੇ ਕੋਈ ਪੁਖਤਾ ਜਾਣਕਾਰੀ ਨਹੀਂ ਮਿਲੀ ਪਰੰਤੂ ਘਟਨਾ ਸਥਾਨ ’ਤੇ ਇਕੱਤਰ ਹੋਏ ਵੱਡੀ ਗਿਣਤੀ ’ਚ ਲੋਕ ਇਸ ਨੂੰ ਬਿਜਲੀ ਦੇ ਸ਼ਾਟ ਸਰਕਟ ਕਾਰਨ ਲੱਗੀ ਦੱਸ ਰਹੇ ਸਨ ।