ਕੈਨੇਡਾ ਪੜਾਈ ਕਰਨ ਗਈ ਭਾਰਤੀ ਲੜਕੀ ਦੀ ਗੋਲੀ ਲੱਗਣ ਨਾਲ ਮੌਤ

ਗੋਇੰਦਵਾਲ ਸਾਹਿਬ, (ਤਰਨਤਾਰਨ), 19 ਅਪ੍ਰੈਲ (ਸਕੱਤਰ ਸਿੰਘ ਅਟਵਾਲ)- ਗੋਇੰਦਵਾਲ ਸਾਹਿਬ ਤੋਂ ਥੋੜ੍ਹੀ ਦੂਰੀ ’ਤੇ ਪਿੰਡ ਧੂੰਦਾ ਜ਼ਿਲ੍ਹਾ ਤਰਨ ਤਾਰਨ ਦੀ ਲੜਕੀ ਹਰਸਿਮਰਤ ਕੌਰ ਰੰਧਾਵਾ, ਜੋ ਪੜ੍ਹਾਈ ਲਈ ਕੈਨੇਡਾ ਗਈ ਸੀ, ਦੀ ਓਨਟਾਰੀਓ ’ਚ 2 ਵਾਹਨਾਂ ’ਚ ਸਵਾਰ ਲੋਕਾਂ ਵਿਚਕਾਰ ਗੋਲੀਬਾਰੀ ਦੌਰਾਨ ਮੌਤ ਹੋ ਗਈ। ਇਸ ਨਾਲ ਪਿੰਡ ਧੂੰਦਾ ਵਿਖੇ ਸੋਗ ਦੀ ਲਹਿਰ ਦੌੜ ਗਈ ਹੈ ।