JALANDHAR WEATHER

ਤੇਜ਼ ਹਨ੍ਹੇਰੀ ਅਤੇ ਮੀਂਹ ਨੇ ਅੰਨਦਾਤੇ ਦੀ ਵਧਾਈ ਚਿੰਤਾ

ਸ਼ੇਰਪੁਰ, ਸੰਗਰੂਰ 18 ਅਪ੍ਰੈਲ (ਮੇਘ ਰਾਜ ਜੋਸ਼ੀ ) - ਪੰਜਾਬ ਦੇ ਕਈ ਇਲਾਕਿਆਂ ਵਿਚ ਹੋਈ ਤੇਜ਼ ਹਨ੍ਹੇਰੀ ਅਤੇ ਮੀਂਹ ਨੇ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ। ਕਿਸਾਨ ਦੀ ਪੁੱਤਾਂ ਵਾਂਗੂ ਪਾਲੀ ਫ਼ਸਲ ਖੇਤਾਂ ਵਿਚ ਜਾਂ ਮੰਡੀਆਂ ਵਿਚ ਰੁਲ ਰਹੀ ਹੈ। ਕਣਕ ਦੀ ਵਾਢੀ ਦਾ ਵੀ ਜੋਰ ਹੈ ਕੱਟੀ ਕਣਕ ਦਾ ਨਾੜ ਖਰਾਬ ਹੋ ਜਾਣ ਨਾਲ ਤੂੜੀ ਕਰਨ ਵਿਚ ਵੀ ਕਿਸਾਨਾਂ ਨੂੰ ਭਾਰੀ ਮੁਸ਼ਕਿਲ ਆਵੇਗੀ। ਮਾਲਵੇ ਦੇ ਕਸਬਾ ਸ਼ੇਰਪੁਰ ਇਲਾਕੇ ਵਿਚ ਹਨ੍ਹੇਰੀ ਨੇ ਦਰਖਤ, ਮੋਬਾਈਲ ਟਾਵਰ ਤੇ ਬਿਜਲੀ ਦੇ ਖੰਭੇ ਵੀ ਸੁੱਟ ਦਿੱਤੇ ਹਨ।ਕਈ ਥਾਵਾਂ 'ਤੇ ਮੀਂਹ ਨੇ ਕਣਕ ਦੀ ਫ਼ਸਲ ਨੂੰ ਗਿੱਲਾ ਕਰ ਦਿੱਤਾ, ਜਿਸ ਕਾਰਨ ਨਾ ਸਿਰਫ਼ ਉਪਜ ਘਟਣ ਦੀ ਸੰਭਾਵਨਾ ਹੈ, ਸਗੋਂ ਫ਼ਸਲਦੀ ਗੁਣਵਤਾ 'ਤੇ ਵੀ ਅਸਰ ਪੈ ਸਕਦਾ ਹੈ। ਹਨ੍ਹੇਰੀ ਕਾਰਨ ਕਈ ਥਾਵਾਂ 'ਤੇ ਟਰਾਂਸਫਾਰਮਰ ਵੀ ਥੱਲੇ ਡਿਗ ਗਏ, ਜਿਸ ਨਾਲ ਬਿਜਲੀ ਸਪਲਾਈ 'ਚ ਵਾਧੂ ਰੁਕਾਵਟ ਆਈ।ਕਿਸਾਨ ਆਗੂਆਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮੌਕੇ 'ਤੇ ਗਿਰਦਾਵਰੀ ਕਰਵਾ ਕੇ ਨੁਕਸਾਨ ਦੀ ਪੂਰੀ ਜਾਂਚ ਕੀਤੀ ਜਾਵੇ ਅਤੇ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਮੌਸਮ ਵਿਭਾਗ ਵਲੋਂ ਅਗਲੇ ਕੁਝ ਦਿਨ ਹੋਰ ਵੀ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ