JALANDHAR WEATHER

ਸਮਾਣਾ ਤੇਜ਼ ਝੱਖੜ ਦੀ ਲਪੇਟ ਵਿਚ

ਸਮਾਣਾ (ਪਟਿਆਲਾ), 18 ਅਪ੍ਰੈਲ (ਸਾਹਿਬ ਸਿੰਘ)-ਸਮਾਣਾ ਅਤੇ ਆਸ ਪਾਸ ਦਾ ਇਲਾਕਾ ਤੇਜ਼ ਝੱਖੜ ਦੀ ਲਪੇਟ ਵਿਚ ਆ ਚੁੱਕਾ ਹੈ। ਧੂੜ ਭਰੀ ਤੇਜ਼ ਹਨ੍ਹੇਰੀ ਕਾਰਨ ਇਲਾਕੇ ਵਿਚ ਬਿਜਲੀ ਗੁੱਲ ਹੋ ਗਈ ਹੈ। ਥਾਣਾ ਸਦਰ ਸਮਾਣਾ ਦੀ ਪੁਲਿਸ ਚੌਕੀ ਗਾਜੇਵਾਸ ਨੇੜੇ ਭਿਆਨਕ ਅੱਗ ਲੱਗਣ ਦੀ ਸੂਚਨਾ ਹੈ। ਸਾਬਕਾ ਸਰਪੰਚ ਭਾਈ ਰਜਿੰਦਰ ਸਿੰਘ ਫ਼ਤਹਿਗੜ੍ਹ ਛੰਨਾਂ ਨੇ ਮਦਦ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਜਲਦੀ ਅੱਗ 'ਤੇ ਕਾਬੂ ਨਾ ਪਾਇਆ ਗਿਆ ਤਾਂ ਇਹ ਰਿਹਾਇਸ਼ੀ ਇਲਾਕੇ ਵਿਚ ਦਾਖ਼ਲ ਹੋ ਸਕਦੀ ਹੈ। ਉਸ ਦੇ ਨੇੜੇ ਹੀ ਪੈਟਰੋਲ ਪੰਪ ਅਤੇ ਰਸੋਈ ਗੈਸ ਦਾ ਸਟੋਰ ਹੈ। ਝੱਖੜ ਚੱਲਦੇ ਨੂੰ 20 ਮਿੰਟ ਤੋਂ ਵੱਧ ਸਮਾਂ ਹੋ ਗਿਆ ਹੈ। ਪਤਾ ਲੱਗਾ ਹੈ ਕਿ ਲੋਕਾਂ ਨੇ ਸੰਘਰਸ਼ ਕਰਕੇ ਅੱਗ 'ਤੇ ਕਾਬੂ ਪਾ ਲਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ