ਤੇਜ਼ ਹਨ੍ਹੇਰੀ ਪਿੱਛੋਂ ਮੀਂਹ ਕਰ ਕੇ ਕਿਸਾਨਾਂ ਦੇ ਸਾਹ ਸੂਤੇ

ਹੰਡਿਆਇਆ (ਬਰਨਾਲਾ), 18 ਅਪ੍ਰੈਲ (ਗੁਰਜੀਤ ਸਿੰਘ ਖੁੱਡੀ) - ਜ਼ਿਲ੍ਹਾ ਬਰਨਾਲਾ ਦੇ ਕਸਬਾ ਹੰਡਿਆਇਆ ਵਿਖੇ ਅੱਜ ਸ਼ਾਮ ਸਮੇਂ ਤੇਜ਼ ਹਨ੍ਹੇਰੀ ਪਿੱਛੋਂ ਮੀਂਹ ਪੈਣਾ ਸ਼ੁਰੂ ਹੋ ਗਿਆ, ਜਿਸ ਕਰ ਕੇ ਕਿਸਾਨਾਂ ਦੇ ਸਾਹ ਸੂਤੇ ਗਏ ਕਿਉਂਕਿ ਕਣਕ ਦੀ ਖੇਤਾਂ ਵਿਚ ਕਟਾਈ ਲਈ ਤਿਆਰ ਫ਼ਸਲ ਅਤੇ ਮੰਡੀਆਂ ਵਿੱਚ ਕੱਟ ਕੇ ਲਿਆਂਦੀ ਫਸਲ ਮੀਂਹ ਕਾਰਨ ਭਿੱਜ ਗਈ। ਖੇਤਾਂ ਵਿਚ ਕਟਾਈ ਦਾ ਕੰਮ 'ਚ ਖੜੋਤ ਆਵੇਗੀ ਤੇ ਮੰਡੀਆਂ ਵਿਚ ਪਈ ਫ਼ਸਲ ਮੀਂਹ ਨਾਲ ਭਿੱਜਣ ਕਾਰਨ ਵਿਕਰੀ ਵਿਚ ਵੀ ਮੁਸ਼ਕਿਲ ਆਵੇਗੀ।