ਵੱਖ ਵੱਖ ਏਜੰਸੀਆ ਨੇ ਲੰਗੇਆਣਾ, ਨੱਥੂਵਾਲਾ ਗਰਬੀ ਮੰਡੀ 'ਚ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ

ਨੱਥੂਵਾਲਾ ਗਰਬੀ (ਮੋਗਾ), 18 ਅਪ੍ਰੈਲ (ਨਵਦੀਪ ਸਿੰਘ) - ਅੱਜ ਦਾਣਾ ਮੰਡੀ ਲੰਗੇਆਣਾ ਵਿਖੇ ਕਣਕ ਦੀ ਫ਼ਸਲ ਦੀ ਖ਼ਰੀਦ ਸ਼ੁਰੂ ਕਰਵਾਈ ਗਈ ਹੈ। ਇਸ ਮੌਕੇ ਜਸਪ੍ਰੀਤ ਸਿੰਘ ਸਕੱਤਰ ਮਾਰਕੀਟ ਕਮੇਟੀ ਬਾਘਾ ਪੁਰਾਣਾ, ਵੇਅਰਹਾਊਸ ਅਤੇ ਪਨਸਪ ਖ਼ਰੀਦ ਏਜੰਸੀਆਂ ਦੇ ਅਧਿਕਾਰੀ, ਮੰਡੀ ਇੰਚਾਰਜ ਹਰਜੀਤ ਸਿੰਘ, ਮੰਡੀ ਸੁਪਰਡੈਂਟ ਅੰਮ੍ਰਿਤਪਾਲ ਸਿੰਘ ਵਲੋਂ ਜਗਮੋਹਨ ਸਿੰਘ ਐਂਡ ਕੰਪਨੀ ਫਰਮ ਤੋਂ ਜਗਦੀਪ ਸਿੰਘ ਪੁੱਤਰ ਸੇਵਾ ਸਿੰਘ ਭੇਖਾ ਦੀ ਕਣਕ ਦੀ ਢੇਰੀ ਤੋਂ ਬੋਲੀ ਸ਼ੁਰੂ ਕਰਵਾਈ ਅਤੇ ਹਾਜ਼ਰ ਆੜ੍ਹਤੀਏ ਵੀਰਾਂ ਅਤੇ ਕਿਸਾਨਾਂ ਨੂੰ ਕਿਹਾ ਕਿ ਮੰਡੀ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਨੱਥੂਵਾਲਾ ਗਰਬੀ ਦਾਣਾ ਮੰਡੀ ਵਿਖੇ ਜਗਤਾਰ ਸਿੰਘ ਪੁੱਤਰ ਸੁਖਦੇਵ ਸਿੰਘ ਦੇ 300 ਗੱਟੇ, ਹਰਦੀਪ ਸਿੰਘ ਪੁੱਤਰ ਅਵਤਾਰ ਸਿੰਘ ਦੇ 200 ਗੱਟੇ, ਨਵਦੀਪ ਸਿੰਘ ਨਾਥੇਵਾਲਾ ਦੇ 600 ਗੱਟੇ, ਗੁਰਪ੍ਰੀਤ ਸਿੰਘ, ਗੁਰਬਚਨ ਸਿੰਘ 250 ਗੱਟੇ ਖ਼ਰੀਦ ਕੀਤੇ ਗਏ।