JALANDHAR WEATHER

ਭਾਰਤ ਤੇ ਥਾਈਲੈਂਡ ਬਣੇ ਰਣਨੀਤਕ ਭਾਈਵਾਲ, ਛੇ ਸਮਝੌਤੇ ਹੋਏ

ਨਵੀਂ ਦਿੱਲੀ, 3 ਅਪ੍ਰੈਲ - ਦੱਖਣੀ-ਪੂਰਬੀ ਏਸ਼ਿਆਈ ਖੇਤਰ ਦੇ ਇਕ ਹੋਰ ਦੇਸ਼ ਥਾਈਲੈਂਡ ਨਾਲ ਭਾਰਤ ਨੇ ਰਣਨੀਤਕ ਭਾਈਵਾਲੀ ਸਥਾਪਤ ਕਰਨ ਦਾ ਫ਼ੈਸਲਾ ਕੀਤਾ ਹੈ। ਰਾਜਧਾਨੀ ਬੈਂਕਾਕ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਥਾਈਲੈਂਡ ਦੀ ਪ੍ਰਧਾਨ ਮੰਤਰੀ ਪੀ. ਸ਼ਿਨਾਵਾਤਰਾ ਵਿਚਾਲੇ ਹੋਈ ਬੈਠਕ ’ਚ ਇਹ ਫ਼ੈਸਲਾ ਹੋਇਆ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਸੀਂ ਵਿਸਥਾਰਵਾਦ ਦਾ ਨਹੀਂ, ਵਿਕਾਸਵਾਦ ਦਾ ਸਮਰਥਨ ਕਰਦੇ ਹਾਂ। ਭਾਰਤ ਤੇ ਥਾਈਲੈਂਡ ਵਿਚਾਲੇ ਛੇ ਸਮਝੌਤਿਆਂ ’ਤੇ ਦਸਤਖ਼ਤ ਵੀ ਹੋਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਿਨਾਵਾਤਰਾ ਨਾਲ ਹੋਈ ਗੱਲਬਾਤ ਬਾਰੇ ਕਿਹਾ, ‘‘ਅਸੀਂ ਭਾਰਤ ਦੇ ਉੱਤਰ-ਪੂਰਬੀ ਰਾਜਾਂ ਤੇ ਥਾਈਲੈਂਡ ਵਿਚਾਲੇ ਸੈਰ-ਸਪਾਟਾ, ਸੱਭਿਆਚਾਰ ਅਤੇ ਸਿੱਖਿਆ ਦੇ ਖੇਤਰ ’ਚ ਸਹਿਯੋਗ ’ਤੇ ਜ਼ੋਰ ਦਿੱਤਾ ਹੈ। ਅਸੀਂ ਆਪਸੀ ਵਪਾਰ, ਨਿਵੇਸ਼ ਤੇ ਕਾਰੋਬਾਰਾਂ ਵਿਚਾਲੇ ਲੈਣ-ਦੇਣ ਵਧਾਉਣ ’ਤੇ ਚਰਚਾ ਕੀਤੀ। ਐੱਮ.ਐੱਸ.ਐੱਮ.ਈ., ਖੱਡੀ-ਬੁਣਾਈ ਅਤੇ ਦਸਤਕਾਰੀ ’ਚ ਸਹਿਯੋਗ ਲਈ ਵੀ ਸਮਝੌਤੇ ਕੀਤੇ ਗਏ ਹਨ।’

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ