ਮਹਿਲ ਕਲਾਂ (ਬਰਨਾਲਾ) ਵਿਖੇ ਐਸ ਡੀ ਐਮ ਦਫਤਰ ਮੂਹਰੇ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ

ਮਹਿਲ ਕਲਾਂ, (ਬਰਨਾਲਾ), 4 ਅਪ੍ਰੈਲ (ਅਵਤਾਰ ਸਿੰਘ ਅਣਖੀ)- ਆਪਣੀਆਂ ਮੰਗਾਂ ਨੂੰ ਲੈ ਕੇ ਭਾਕਿਯੂ ਉਗਰਾਹਾਂ, ਭਾਕਿਯੂ ਡਕੌਂਦਾ (ਧਨੇਰ), ਭਾਕਿਯੂ ਬੁਰਜ ਗਿੱਲ, ਭਾਕਿਯੂ ਕਾਦੀਆਂ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ ਨੇ ਐਸ. ਡੀ. ਐਮ. ਦਫ਼ਤਰ ਮੂਹਰੇ ਰੋਸ ਧਰਨਾ ਦੇਣ ਉਪਰੰਤ ਮੁੱਖ ਮਾਰਗ ਉਪਰ ਰੋਸ ਮੁਜ਼ਾਹਰਾ ਕੀਤਾ।