JALANDHAR WEATHER

ਬੱਸ ਦਾ ਖੱਲ੍ਹਿਆ ਸਟੇਰਿੰਗ, ਕੈਂਟਰ ਨਾਲ ਟੱਕਰ

ਹੰਡਿਆਇਆ, (ਬਰਨਾਲਾ), 4 ਅਪ੍ਰੈਲ (ਗੁਰਜੀਤ ਸਿੰਘ ਖੁੱਡੀ)- ਕਿਸਾਨ ਯੂਨੀਅਨ ਦੀ ਮਿੰਨੀ ਬੱਸ ਦਾ ਸਟੇਰਿੰਗ ਖੁੱਲ੍ਹਣ ਕਾਰਨ ਬੇਕਾਬੂ ਹੋ ਕੇ ਕੈਂਟਰ ਨਾਲ ਟਕਰਾ ਗਈ, ਜਿਸ ਵਿਚ ਇਕ ਕਿਸਾਨ ਆਗੂ ਜ਼ਖ਼ਮੀ ਹੋ ਗਿਆ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਇਕਾਈ ਧੌਲਾ ਜ਼ਿਲ੍ਹਾ ਬਰਨਾਲਾ ਦੀ ਮਿੰਨੀ ਬੱਸ ਧਨੌਲਾ ਵਿਖੇ ਇਕੱਠ ਵਿਚ ਸ਼ਾਮਿਲ ਹੋਣ ਜਾ ਰਹੀ ਸੀ, ਜਦੋਂ ਮਾਨਸਾ-ਬਰਨਾਲਾ ਰੋਡ ਉਪਰ ਹੰਡਿਆਇਆ ਨੇੜੇ ਪੁੱਜੇ ਤਾਂ ਮਿੰਨੀ ਬੱਸ ਦਾ ਸਟੇਰਿੰਗ ਖੁੱਲਣ ਕਰ ਕੇ ਬੇਕਾਬੂ ਹੋ ਕੇ ਦੂਜੇ ਪਾਸੇ ਜਾ ਰਹੇ ਕੈਂਟਰ ਨਾਲ ਟਕਰਾ ਗਈ। ਜ਼ਖ਼ਮੀ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ